ਕੁੜੇ ਦੇ ਢੇਰ ‘ਚੋ ਮਿਲੀ ਲਾਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਪਠਾਨਕੋਟ ਹਾਈਵੇ ਨੇੜੇ ਸਥਿਤ ਪਿੰਡ ਕਾਨਪੁਰ ਕੋਲ ਕੁੜੇ ਦੇ ਢੇਰ 'ਚ ਪਈ ਇਕ ਲਾਸ਼ ਮਿਲੀ । ਲਾਸ਼ ਮਿਲਣ ਨਾਲ ਇਕੱਲੇ 'ਚ ਸਨਸਨੀ ਫੈਲ ਗਈ । ਇਸ ਘਟਨਾ ਦਾ ਉਦੋਂ ਪਤਾ ਲਗਾ ਜਦੋ ਲੋਕ ਸੈਰ ਕਰਨ ਲਈ ਆ ਰਹੇ ਸੀ। ਉਨ੍ਹਾਂ ਨੇ ਦੇਖਿਆ ਕਿ ਕੁੜੇ ਦੇ ਢੇਰ 'ਚ ਇਕ ਵਿਅਕਤੀ ਦੀ ਲਾਸ਼ ਪਈ ਹੈ। ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਵਿਅਕਤੀ ਦਾ ਕਤਲ ਕਰਕੇ ਇਥੇ ਸੁੱਟ ਦਿੱਤਾ ਗਿਆ ਹੈ । ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ।