ਬੋਰੇ ‘ਚੋ ਮਿਲੀ ਲਾਸ਼, ਸਿਰ ਗਾਇਬ, ਇਲਾਕੇ ‘ਚ ਫੈਲੀ ਦਹਿਸ਼ਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਆਦਰਸ਼ ਨਗਰ ਇਲਾਕੇ 'ਚ ਉਸ ਸਮੇ ਦਹਿਸ਼ਤ ਫੈਲ ਗਈ, ਜਦੋ ਇਲਾਕੇ 'ਚ ਪਏ ਬੋਰੇ 'ਚੋ ਲਾਸ਼ ਬਰਾਮਦ ਹੋਈ ,ਇਹ ਸਭ ਦੇਖ ਕੇ ਲੋਕ ਡਰ ਗਏ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਜਦੋ ਬੋਰੇ ਨੂੰ ਖੋਲ੍ਹਿਆ ਤਾਂ ਅੰਦਰ ਸਿਰ ਵਿਅਕਤੀ ਦਾ ਧੜ ਹੀ ਸੀ। ਉਸ ਦਾ ਸਿਰ ਗਾਇਬ ਸੀ। ਪੁਲਿਸ ਵਲੋਂ ਲਾਸ਼ ਦਾ ਸਿਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਕਿ ਜਦੋ ਤੱਕ ਸਿਰ ਨਹੀ ਮਿਲੇਗਾ ,ਉਦੋਂ ਤੱਕ ਮ੍ਰਿਤਕ ਦੀ ਪਛਾਣ ਨਹੀ ਹੋ ਸਕੇਗੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਦੇ ਕਰੀਬ ਇੱਕ ਖੰਭੇ ਕੋਲ ਬੋਰਾ ਪਿਆ ਹੋਇਆ ਸੀ ।ਜਿਸ ਨੂੰ ਪੂਰੀ ਤਰਾਂ ਬੰਦ ਕੀਤਾ ਸੀ ,ਜਦੋ ਕੂੜਾ ਚੁੱਕਣ ਵਾਲਾ ਉਥੋਂ ਗੁਜ਼ਰ ਰਿਹਾ ਸੀ ਤੇ ਉਸ ਨੇ ਬੋਰਾ ਪਿਆ ਦੇਖਿਆ ਤਾਂ ਉਸ ਨੇ ਕੂੜਾ ਸਮਝ ਕੇ ਬੋਰਾ ਖੋਲ੍ਹਿਆ ਤਾਂ ਅੰਦਰ ਲਾਸ਼ ਦੇਖ ਕੇ ਡਰ ਗਿਆ। ਉਸ ਨੇ ਰੌਲਾ ਪਾ ਕੇ ਇਲਾਕਾ ਵਾਸੀਆਂ ਨੂੰ ਇਕੱਠਾ ਕੀਤਾ । ਲਾਸ਼ ਦੇਖ ਕੇ ਇਲਾਕੇ ਵਿੱਚ ਸਨਸਨੀ ਫੈਲ ਗਈ। ਪੁਲਿਸ ਅਨੁਸਾਰ ਦੇਖਣ ਨੂੰ ਸਾਫ਼ ਲੱਗ ਰਿਹਾ ਹੈ ਕਿ ਉਸ ਦਾ ਕਤਲ ਕੀਤਾ ਗਿਆ। ਕਤਲ ਕਰਨ ਤੋਂ ਬਾਅਦ ਸਿਰ ਨੂੰ ਧੜ ਤੋਂ ਅਲੱਗ ਕੀਤਾ ਗਿਆ ਹੈ ਤਾਂ ਜੋ ਉਸ ਦੀ ਪਛਾਣ ਨਾ ਹੋ ਸਕੇ । ਪੁਲਿਸ ਵਲੋਂ ਆਸ -ਪਾਸ ਲੱਗੇ CCTV ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ।ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ।