ਕਈ ਦਿਨਾਂ ਤੋਂ ਲਾਪਤਾ ਮਹਿਲਾ ਦੀ ਨਹਿਰ ‘ਚੋ ਮਿਲੀ ਲਾਸ਼….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਛਾਪੜੀ ਕੋਲ ਨਹਿਰ 'ਚੋ 1 ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕਾ ਦੀ ਪਛਾਣ ਗੁਰਮੀਤ ਕੌਰ ਵਾਸੀ ਵੇਈਂਪੂਈਂ ਦੇ ਰੂਪ 'ਚ ਹੋਈ ਹੈ। ਸਰਪੰਚ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਪਿੰਡ ਦੀ ਨਹਿਰ 'ਚ ਇੱਕ ਮਹਿਲਾ ਦੀ ਲਾਸ਼ ਫਸੀ ਹੋਈ ਹੈ । ਉਨ੍ਹਾਂ ਨੇ ਲਾਸ਼ ਦੇਖਣ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਪੁਲਿਸ ਥਾਣੇ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਗੁਰਮੀਤ ਕੌਰ ਪਿਛਲੇ ਦਿਨੀਂ ਆਪਣੇ ਪਿੰਡ ਤੋਂ ਫਤਿਆਬਾਦ ਦਵਾਈ ਲੈਣ ਆਈ ਸੀ ਤੇ ਉਸ ਦਿਨ ਤੋਂ ਹੀ ਲਾਪਤਾ ਹੋ ਗਈ । ਅੱਜ ਪਿੰਡ ਵਾਸੀਆਂ ਨੇ ਉਸ ਦੀ ਲਾਸ਼ ਨਹਿਰ 'ਚੋ ਬਰਾਮਦ ਕੀਤੀ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ।