ਖੇਤਾਂ ‘ਚੋ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੋਜ਼ਾਨਾ ਹੀ ਕਤਲ ਦੇ ਮਾਮਲੇ ਦੇਖਣ ਜਾ ਸੁਣਨ ਨੂੰ ਮਿਲਦੇ ਹਨ ਹੁਣ ਜਲੰਧਰ ਦੇ ਪਿੰਡ ਮੁਬਾਰਕਪੁਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ। ਜਿਥੇ ਖੇਤਾਂ 'ਚੋ ਨੌਜਵਾਨ ਦੀ ਲਾਸ਼ ਮਿਲਣ ਨਾਲ ਲੋਕਾਂ ਵਿੱਚ ਸਨਸਨੀ ਫੈਲ ਗਈ ਹੈ। ਜਦੋ ਇਸ ਘਟਨਾ ਬਾਰੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਸਾਡੇ ਅਧੀਨ ਨਹੀਂ ਆਉਂਦਾ ਹੈ।

ਕਾਫੀ ਸਮੇ ਤੱਕ ਪੁਲਿਸ ਇਸ ਵਿੱਚ ਇਹ ਉਲਝੀ ਰਹੀ ਕਿ ਮਾਮਲਾ ਕਿਸ ਦੇ ਅਧੀਨ ਆਉਂਦਾ ਹੈ। ਉਸ ਤੋਂ ਬਾਅਦ ਰਾਮਾ ਮੰਡੀ ਥਾਣਾ ਆਦਮਪੁਰ ਦੀ ਪੁਲਿਸ ਨੇ ਆ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਹਸਪਤਾਲ ਵਿੱਚ ਭੇਜ ਦਿੱਤਾ ਹੈ। ਕਿਸੇ ਵੀ ਥਾਣੇ ਨੇ ਇਹ ਨਹੀਂ ਦੱਸਿਆ ਕਿ ਕਾਰਵਾਈ ਕਿਸ ਥਾਣੇ ਦੇ ਅਧੀਨ ਹੋਵੇਗੀ। ਲਾਸ਼ ਕਾਫੀ ਗਲੀ ਸੜੀ ਸੀ। ਪੁਲਿਸ ਫਿਲਹਾਲ ਪੁੱਛਗਿੱਛ ਕਰ ਰਹੀ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।