ਦਰਬਾਰ ਸਾਹਿਬ ਕੋਲ ਹੋਟਲ ‘ਚ ਮਿਲੀ ਨੌਜਵਾਨ ਦੀ ਲਾਸ਼…!

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ) : ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ (25 ਸਾਲ) ਵਾਸੀ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਪਿਛਲੇ ਸੱਤ ਅੱਠ ਸਾਲ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਲਈ ਆਉਂਦਾ ਸੀ। ਇਸ ਦੌਰਾਨ ਉਹ ਹਮੇਸ਼ਾਂ ਗਲਿਆਰੇ ਨੇੜੇ ਸਥਿਤ ਹੋਟਲ ਰੋਇਲ ਬੀ ਐਂਡ ਬੀ ਵਿਚ ਠਹਿਰਦਾ ਸੀ।ਇਸ ਦੌਰਾਨ ਉਹ ਹਮੇਸ਼ਾਂ ਗਲਿਆਰੇ ਨੇੜੇ ਸਥਿਤ ਹੋਟਲ ਰੋਇਲ ਬੀ ਐਂਡ ਬੀ ਵਿਚ ਠਹਿਰਦਾ ਸੀ। ਉਹ ਮੰਗਲਵਾਰ ਰਾਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਤੋਂ ਬਾਅਦ ਤੜਕੇ ਹੋਟਲ ਦੇ ਕਮਰੇ ਵਿਚ ਆ ਕੇ ਸੌਂ ਗਿਆ ਅਤੇ ਦੁਬਾਰਾ ਕਮਰੇ ਵਿਚੋਂ ਬਾਹਰ ਨਾ ਨਿਕਲਿਆ।

ਜਸਪ੍ਰੀਤ ਦੇ ਪਰਿਵਾਰ ਨੇ ਜਦੋਂ ਉਸ ਨੂੰ ਸਵੇਰੇ ਫੋਨ ਕੀਤਾ ਤਾਂ ਉਸ ਵੱਲੋਂ ਮੋਬਾਈਲ ਫੋਨ ਨਾ ਚੁੱਕਣ ਉਤੇ ਉਸ ਦਾ ਪਰਿਵਾਰ ਪ੍ਰੇਸ਼ਾਨ ਹੋ ਗਿਆ। ਇਸ ਉਤੇ ਉਸ ਦੇ ਪਰਿਵਾਰ ਵਾਲੇ ਤੁਰੰਤ ਅੰਮ੍ਰਿਤਸਰ ਉਕਤ ਹੋਟਲ ਵਿਚ ਪੁੱਜੇ। ਹੋਟਲਾਂ ਦੇ ਮੁਲਾਜ਼ਮਾਂ ਤੋਂ ਪੁੱਛਗਿੱਛ ਕਰਨ ਉਤੇ ਪਤਾ ਲੱਗਾ ਕਿ ਜਸਪ੍ਰੀਤ ਸਵੇਰ ਦਾ ਕਮਰੇ ਵਿਚੋਂ ਬਾਹਰ ਨਹੀਂ ਨਿਕਲਿਆ। ਇਸ ਉਤੇ ਉਨ੍ਹਾਂ ਨੇ ਪੁਲਿਸ ਬੁਲਾ ਕੇ ਜਦੋਂ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਵੇਖਿਆ ਤਾਂ ਜਸਪ੍ਰੀਤ ਦੀ ਲਾਸ਼ ਕਮਰੇ ਵਿਚ ਪਈ ਹੋਈ ਸੀ। ਥਾਣਾ ਬੀ ਡਵੀਜ਼ਨ ਦੇ ਐੱਸਐੱਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਏਗਾ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

More News

NRI Post
..
NRI Post
..
NRI Post
..