ਅਮਰੀਕਾ ਦੇ ਫਲੋਰੀਡਾ ਵਿੱਚ ਹਵਾਈ ਜਹਾਜ਼ ਨਦੀ ਵਿੱਚ ਡਿੱਗਾ – 143 ਲੋਕ ਮਸਾਂ ਬਚੇ

by mediateam

ਫਲੋਰਿਡਾ , 04 ਮਈ ( NRI MEDIA )

ਅਮਰੀਕਾ ਦੇ ਫਲੋਰਿਡਾ ਵਿੱਚ ਸ਼ੁੱਕਰਵਾਰ ਨੂੰ ਵੱਡਾ ਜਹਾਜ਼ ਹਾਦਸਾ ਹੋਣ ਤੋਂ ਟਲ ਗਿਆ ਹੈ, ਇੱਥੇ ਯਾਤਰੀਆਂ ਨਾਲ ਭਰਿਆ ਇੱਕ ਬੋਇੰਗ 737 ਹਵਾਈ ਜਹਾਜ਼ ਨਦੀ ਵਿੱਚ ਰੁੜ੍ਹ ਗਿਆ ,ਹਵਾਈ ਜਹਾਜ਼ ਵਿੱਚ 136 ਲੋਕ ਮੌਜੂਦ ਸਨ ਹਾਲਾਂਕਿ ਖੁਸ਼ਕਿਸਮਤੀ ਨਾਲ ਕਿਸੇ ਦੀ ਵੀ ਮੌਤ ਹੋਣ ਦੀ ਸੂਚਨਾ ਨਹੀਂ ਮਿਲੀ , ਜਹਾਜ਼ ਤੋਂ ਰੈਸਕਿਊ ਕੀਤੇ ਗਏ ਲੋਕਾਂ ਨੂੰ ਚੈੱਕਅਪ ਲਈ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਸਾਰੇ ਲੋਕ ਸੁਰੱਖਿਅਤ ਹਨ, ਕਿਸੇ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ , ਦੋ ਯਾਤਰੀਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ , ਏਜੰਸੀ ਨੇ ਜੈਕਸਨਵਿਲ ਸਥਿਤ ਨੇਵਲ ਏਅਰ ਸਟੇਸ਼ਨ ਦੇ ਹਵਾਲੇ ਤੋਂ ਸੂਚਿਤ ਕੀਤਾ ਹੈ |


ਰਾਇਟਰਸ ਦੇ ਮੁਤਾਬਕ ਕਿਊਬਾ ਤੋਂ ਫਲੋਰੀਡਾ ਆ ਰਿਹਾ ਜਹਾਜ਼ ਏਅਰਪੋਰਟ ਉੱਤੇ ਲੈਂਡਿੰਗ ਤੋਂ ਬਾਅਦ ਤਿਲਕ ਗਿਆ ਅਤੇ ਨੇੜੇ ਦੇ ਸੇਂਟ ਜੋਂਸ ਦਰਿਆ ਵਿੱਚ ਜਾ ਡਿੱਗਾ , ਇਹ ਹਾਦਸੇ ਤੋਂ ਬਾਅਦ ਹਰ ਪਾਸੇ ਹੜਕੰਪ ਮਚ ਗਿਆ , ਸਥਾਨਕ ਮੀਡੀਆ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਬਲ ਮੌਕੇ ਤੇ ਮਜੂਦ ਹੈ |

ਨੇਵਲ ਏਅਰ ਸਟੇਸ਼ਨ ਜੈਕਸਨਵਿਲ ਨੇ ਜਾਣਕਾਰੀ ਦਿੱਤੀ ਕਿ ਇਹ ਜਹਾਜ਼ ਕਿਊਬਾ ਤੋਂ ਫਲੋਰੀਡਾ ਆ ਰਿਹਾ ਸੀ ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਦੀ ਮੌਤ ਦੀ ਸੂਚਨਾ ਨਹੀਂ ਮਿਲੀ , ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਨਦੀ ਵਿੱਚ ਡਿੱਗਾ ਪਰ ਇਹ ਪਾਣੀ ਵਿੱਚ ਪੂਰਾ ਤਰ੍ਹਾਂ ਨਹੀਂ ਡੁਬਿਆ ਕਿਉਕਿ ਨਦੀ ਵਿੱਚ ਪਾਣੀ ਘੱਟ ਸੀ , ਜਹਾਜ਼ ਵਿੱਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ |

ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿੱਚ 136 ਯਾਤਰੀਆਂ ਸਮੇਤ ਕੁੱਲ 143 ਵਿਅਕਤੀ ਮਜ਼ੂਦ ਸਨ , ਜਿੰਨਾ ਵਿੱਚ 7 ਚਾਲਕ ਦਲ ਦੇ ਮੈਂਬਰ ਸਨ |

More News

NRI Post
..
NRI Post
..
NRI Post
..