ਹਫਤਾ ਨਾ ਦੇਣ ਕਾਰਨ ਨਾਬਾਲਗ ‘ਤੇ ਪਾਇਆ ਸੀ ਉਬਲਦਾ ਤੇਲ, 2 ਦੋਸ਼ੀ ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਪਿਛਲੇ ਦਿਨੀਂ ਦੇਰ ਰਾਤ ਇੱਕ ਬਰਗਰ ਦੀ ਰੇਹੜੀ 'ਤੇ ਕੰਮ ਕਰਨ ਵਾਲੇ ਨਾਬਾਲਗ ਮੁੰਡੇ ਤੇ ਕੁਝ ਨੌਜਵਾਨਾਂ ਵਲੋਂ ਉਬਲਦਾ ਤੇਲ ਪਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਪੁਲਿਸ ਵਲੋਂ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਤੀਜਾ ਦੋਸ਼ੀ ਫਰਾਰ ਦੱਸਿਆ ਜਾ ਰਿਹਾ। ਦੋਸ਼ੀਆਂ ਦੀ ਪਛਾਣ ਹੀਰਾਲਾਲ ਤੇ ਸਰਬਜੀਤ ਸਿੰਘ ਵਾਸੀ ਚੋਗਿਟੀ ਚੋਂਕ ਦੇ ਰੂਪ 'ਚ ਹੋਈ ਹੈ। ਪੁਲਿਸ ਅਧਿਕਾਰੀ ਰਾਜੇਸ਼ ਨੇ ਦੱਸਿਆ ਕਿ ਪਿਛਲੇ ਦਿਨੀਂ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨਾਂ ਵਲੋਂ ਓਮ ਪ੍ਰਕਾਸ਼ ,ਉਸ ਦੇ ਮੁੰਡੇ ਕਰਨ ਤੇ ਧਰਮਵੀਰ ਉੱਤੇ ਉਬਲਦਾ ਤੇਲ ਸੁੱਟ ਦਿੱਤਾ ਗਿਆ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ । ਜਿਸ ਤੋਂ ਬਾਅਦ ਪੁਲਿਸ ਨੇ ਬਿਆਨਾਂ ਨੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਅਨੁਸਾਰ ਹਫਤਾ ਨਾ ਦੇਣ ਕਾਰਨ ਦੋਸ਼ੀਆਂ ਨੇ ਨਾਬਾਲਗ 'ਤੇ ਉਬਲਦਾ ਤੇਲ ਸੁੱਟ ਦਿੱਤਾ । ਤੀਜੇ ਦੋਸ਼ੀ ਟੀਟੂ ਦੀ ਭਾਲ ਲਈ ਪੁਲਿਸ ਵੱਲੋ ਛਾਪੇਮਾਰੀ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..