ਚੇਨਈ ਏਅਰਪੋਰਟ ‘ਤੇ ਬਾਲੀਵੁੱਡ ਅਦਾਕਾਰ ਰੰਗੇ ਹੱਥੀਂ ਕਾਬੂ, ਬੈਗ ‘ਚੋਂ ਮਿਲੀ 35 ਕਰੋੜ ਦੀ ਕੋਕੀਨ

by nripost

ਚੇਨਈ (ਪਾਇਲ) : ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਇਕ ਬਾਲੀਵੁੱਡ ਐਕਟਰ ਨਸ਼ੇ ਨਾਲ ਫੜਿਆ ਗਿਆ ਹੈ। ਕਸਟਮ ਪੁਲਿਸ ਨੇ ਅਦਾਕਾਰ ਨੂੰ ਚੇਨਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 3.5 ਕਿਲੋ ਕੋਕੀਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 35 ਕਰੋੜ ਰੁਪਏ ਹੋ ਸਕਦੀ ਹੈ। ਚੇਨਈ ਕਸਟਮਜ਼ ਅਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਸੋਮਵਾਰ ਨੂੰ ਸਾਂਝੇ ਆਪ੍ਰੇਸ਼ਨ ਦੌਰਾਨ ਅਦਾਕਾਰ ਨੂੰ ਫੜਿਆ। ਕਸਟਮ ਅਧਿਕਾਰੀਆਂ ਨੇ ਅਦਾਕਾਰ ਦਾ ਨਾਂ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਦੋਸ਼ੀ ਅਭਿਨੇਤਾ ਐਤਵਾਰ ਸਵੇਰੇ ਸਿੰਗਾਪੁਰ ਤੋਂ ਚੇਨਈ ਲਈ ਫਲਾਈਟ 'ਚ ਸਵਾਰ ਹੋਇਆ ਸੀ। ਖੁਫੀਆ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਅਭਿਨੇਤਾ ਨੂੰ ਚੇਨਈ ਏਅਰਪੋਰਟ 'ਤੇ ਗ੍ਰਿਫਤਾਰ ਕਰ ਲਿਆ। ਜਾਂਚ ਦੌਰਾਨ ਐਕਟਰ ਕੋਲੋਂ 3.5 ਕਿਲੋ ਨਸ਼ੀਲਾ ਪਦਾਰਥ ਬਰਾਮਦ ਹੋਇਆ। ਡਰੱਗ ਤਸਕਰੀ ਵਿੱਚ ਫੜੇ ਗਏ ਬਾਲੀਵੁੱਡ ਅਦਾਕਾਰ ਨੇ ਕਈ ਵੱਡੀਆਂ ਫਿਲਮਾਂ ਵਿੱਚ ਸਾਈਡ ਰੋਲ ਨਿਭਾਏ ਹਨ। ਉਸਨੇ ਵੱਡੇ ਪਰਦੇ ਦੀ ਸੁਪਰਹਿੱਟ ਫਿਲਮ ਸਟੂਡੈਂਟ ਆਫ ਦਿ ਈਅਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਜਦੋਂ ਪੁਲਿਸ ਨੇ ਚੇਨਈ ਏਅਰਪੋਰਟ 'ਤੇ ਅਦਾਕਾਰ ਦੀ ਤਲਾਸ਼ੀ ਲਈ ਤਾਂ ਉਸ ਦੇ ਬੈਗ 'ਚੋਂ ਪਲਾਸਟਿਕ ਦੇ ਪਾਊਚ ਮਿਲੇ, ਜੋ ਚਿੱਟੇ ਪਾਊਡਰ ਨਾਲ ਭਰੇ ਹੋਏ ਸਨ।

ਪੁਲਿਸ ਨੇ ਜਦੋਂ ਡਰੱਗ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਪਾਊਚ ਵਿੱਚ ਕੋਕੀਨ ਸੀ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਐਕਟਰ ਨੂੰ ਹਿਰਾਸਤ 'ਚ ਲੈ ਲਿਆ ਹੈ। ਅਦਾਕਾਰ ਦਾ ਕਹਿਣਾ ਹੈ ਕਿ ਉਹ ਕੰਬੋਡੀਆ ਤੋਂ ਸਿੰਗਾਪੁਰ ਰਾਹੀਂ ਚੇਨਈ ਪਹੁੰਚਿਆ।

ਅਭਿਨੇਤਾ ਦਾ ਦਾਅਵਾ ਹੈ ਕਿ ਕੰਬੋਡੀਆ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੇ ਉਸਨੂੰ ਨਸ਼ੀਲੇ ਪਦਾਰਥਾਂ ਵਾਲਾ ਇੱਕ ਟਰਾਲੀ ਬੈਗ ਦਿੱਤਾ ਅਤੇ ਉਸਨੂੰ ਚੇਨਈ ਹਵਾਈ ਅੱਡੇ 'ਤੇ ਵਾਪਸ ਲੈ ਜਾਣ ਲਈ ਕਿਹਾ ਗਿਆ । ਜਿਸ ਸੰਬੰਧ 'ਚ ਪੁਲਿਸ ਨੂੰ ਸ਼ੱਕ ਹੈ ਕਿ ਨਸ਼ੀਲੇ ਪਦਾਰਥਾਂ ਨੂੰ ਚੇਨਈ ਤੋਂ ਮੁੰਬਈ ਅਤੇ ਦਿੱਲੀ ਲਿਜਾਇਆ ਜਾਣਾ ਸੀ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

More News

NRI Post
..
NRI Post
..
NRI Post
..