ਮੀਡੀਆ ਡੈਸਕ: ਜਾਨ੍ਹਵੀ ਕਪੂਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਜ਼ਿੰਦਗੀ ਨਾਲ ਜੁੜੇ ਤਮਾਮ ਯਾਦਗਾਰ ਪਲਾਂ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੀ ਹੈ। ਜਾਨ੍ਹਵੀ ਇਸ ਸਮੇਂ ਅਮਰੀਕਾ ਵਿਚ ਹੈ ਅਤੇ ਉਨ੍ਹਾਂ ਇੰਸਟਾਗ੍ਰਾਮ 'ਤੇ ਆਪਣੀ ਭੈਣ ਖ਼ੁਸ਼ੀ ਕਪੂਰ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਦੋਵੇਂ ਭੈਣਾਂ ਇਕੱਠੀਆਂ ਮਸਤੀ ਕਰਦੀਆਂ ਦਿਸ ਰਹੀਆਂ ਹਨ। ਭੈਣ ਖ਼ੁਸ਼ੀ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਜਾਨ੍ਹਵੀ ਨੇ ਲਿਖਿਆ 'ਟੂ ਮਚ ਖ਼ੁਸ਼ੀ!' (ਬਹੁਤ ਜ਼ਿਆਦਾ ਖ਼ੁਸ਼ੀ), ਉਥੇ ਦੂਜੀ ਤਸਵੀਰ ਵਿਚ ਜਾਨ੍ਹਵੀ ਕੁਝ ਬੋਲਡ ਪੋਜ਼ ਵਿੱਚ ਦਿਸ ਰਹੀ ਹੈ। ਕੁੱਝ ਲੋਕ ਜਾਨ੍ਹਵੀ ਦੇ ਗੋਡੇ ਦੇ ਬੂਟ ਉੱਤੇ 'ਤੇ ਟਿੱਪਣੀ ਕਰਦੇ ਵੀ ਦਿਖੇ ਤੇ ਕੁਛ ਨੇ ਕਿਹਾ ਕੇ ਬੋਹਤ ਸੋਹਣੇ ਲੱਗ ਰਹੇ ਹੋ। ਜ਼ਿਕਰਯੋਗ ਹੈ ਕਿ ਅਗਲੇ ਸਾਲ ਜਾਨ੍ਹਵੀ ਦੀਆਂ ਚਾਰ ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਗੁੰਜਨ ਸਕਸੈਨਾ ਦੀ ਬਾਇਓਪਿਕ ਇਨ੍ਹਾਂ ਵਿਚੋਂ ਸਭ ਤੋਂ ਪਹਿਲਾਂ ਰਿਲੀਜ਼ ਹੋਵੇਗੀ। ਇਸ ਤੋਂ ਬਾਅਦ ਹਾਰਰ-ਕਾਮੇਡੀ ਫਿਲਮ 'ਰੂਹੀਆਫਜ਼ਾ' ਵਿਚ ਉਹ ਰਾਜਕੁਮਾਰ ਰਾਓ ਦੇ ਅਪੋਜਿਟ ਨਜ਼ਰ ਆਵੇਗੀ। ਇਹ ਫਿਲਮ 17 ਅਪ੍ਰਰੈਲ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਕਰਨ ਜੌਹਰ ਦੀ ਪੀਰੀਅਡ ਡਰਾਮਾ ਫਿਲਮ 'ਤਖ਼ਤ' ਵਿਚ ਜਾਨ੍ਹਵੀ ਅਹਿਮ ਕਿਰਦਾਰ ਨਿਭਾਏਗੀ। ਇਸ ਤੋਂ ਬਾਅਦ ਉਹ ਆਪਣੇ ਪਿਤਾ ਬੋਨੀ ਕਪੂਰ ਦੀ ਇਕ ਮਹਿਲਾ ਕੇਂਦਰਿਤ ਫਿਲਮ 'ਚ ਵੀ ਨਜ਼ਰ ਆਵੇਗੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



