Priyanka Chopra ਦੀ ਸਿਗਰਟ ਪੀਂਦਿਆਂ Photo Viral

by mediateam

ਮੁੰਬਈ: ਅਦਾਕਾਰਾ ਪ੍ਰਿਅੰਕਾ ਚੋਪੜਾ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਤੇ ਇਸ ਫੋਟੋ ਨੂੰ ਲੈ ਕੇ ਅਦਾਕਾਰਾ ਕਾਫੀ ਟਰੋਲ ਹੋ ਰਹੀ ਹੈ। ਦਰਅਸਲ ਇਸ ਫੋਟੋ 'ਚ ਪ੍ਰਿਅੰਕਾ ਚੋਪੜਾ ਸਿਗਰਟ ਪੀਂਦੀ ਨਜ਼ਰ ਆ ਰਹੀ ਹੈ ਤੇ ਇਸ ਫੋਟੋ 'ਚ ਉਨ੍ਹਾਂ ਦਾ ਪਤੀ ਨਿਕ ਜੋਨਸ ਵੀ ਦਿਖਾਈ ਦੇ ਰਿਹਾ ਹੈ। ਯੂਜ਼ਰਸ ਇਸ ਗੱਲ ਨੂੰ ਲੈ ਕੇ ਆਪਤੀ ਜਤਾ ਰਹੇ ਹਨ, ਜਿਨ੍ਹਾਂ ਨੂੰ ਦੀਵਾਲੀ ਦੇ ਧੂੰਏ ਤੋਂ ਦਿੱਕਤ ਹੁੰਦੀ ਹੈ, ਉਹ ਅੱਜ ਖੁਦ ਸਮੋਕਿੰਗ ਕਰ ਰਹੇ ਹਨ।

ਇਹ ਫੋਟੋ ਇੰਸਟਾਗ੍ਰਾਮ ਤੇ ਟਵਿੱਟਰ 'ਤੇ ਕਾਫੀ ਚਰਚਾ 'ਚ ਹੈ ਤੇ ਇਸ ਫੋਟੋ 'ਤੇ ਲੋਕ ਲਗਾਤਾਰ ਆਪਣੀ ਪ੍ਰਤੀਕ੍ਰਿਆਵਾਂ ਦੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਫੋਟੋ ਉਨ੍ਹਾਂ ਦੇ ਬਰਥਡੇਅ ਸੈਲੀਬ੍ਰਿਸ਼ੇਨ ਦੌਰਾਨ ਦੀ ਹੈ, ਜਦੋਂ ਪ੍ਰਿਅੰਕਾ ਪਾਰਟੀ ਦੌਰਾਨ ਸਿਗਰਟ ਪੀਦੀ ਹੋਈ ਦਿਖਾਈ ਦੇ ਰਹੀ ਸੀ। ਲੋਕਾਂ ਦਾ ਗੁੱਸਾ ਪ੍ਰਿਅੰਕਾ ਚੋਪੜਾ ਦੇ ਉਸ ਕੰਮੈਂਟ 'ਤੇ ਨਿਕਲ ਰਿਹਾ ਹੈ, ਜਦੋਂ ਪ੍ਰਿਅੰਕਾ ਚੋਪੜਾ ਨੇ ਦੀਵਾਲੀ ਦੇ ਧੂੰਏ ਨੂੰ ਲੈ ਕੇ ਕਿਹਾ ਸੀ ਕਿ ਉਨ੍ਹਾਂ ਨੇ 5 ਸਾਲ ਦੀ ਉਮਰ ਤੋਂ ਅਸਥਮਾ ਹੈ। ਹੁਣ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ 5 ਸਾਲਾਂ ਤੋਂ ਅਸਥਮਾ ਹੈ ਤਾਂ ਉਹ ਇਹ ਕੀ ਕਰ ਰਹੀ ਹੈ।

ਹਾਲਾਂਕਿ ਇਸ ਤਸਵੀਰ 'ਤੇ ਅਦਾਕਾਰਾ ਦਾ ਕੋਈ ਕੰਮੈਂਟ ਨਹੀਂ ਆਇਆ ਹੈ ਤੇ ਇਹ ਵੀ ਨਹੀਂ ਕਿਹਾ ਜਾ ਸਕਦਾ ਹੈ ਕਿ ਇਹ ਤਸਵੀਰ ਹੁਣ ਦੀ ਹੈ ਜਾਂ ਨਹੀਂ। ਹਾਲਾਂਕਿ ਇਸ ਫੋਟੋ 'ਚ ਪ੍ਰਿਅੰਕਾ ਚੋਪੜਾ ਸਿਗਰਟ ਪੀਦੀ ਨਜ਼ਰ ਆ ਰਹੀ ਹੈ। ਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਵੀ ਬੈਠੇ ਹੋਏ ਹਨ, ਜੋ ਖੁਦ ਸੋਮਕਿੰਗ ਕਰ ਰਹੇ ਹਨ।

ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਦਾ 18 ਜੁਲਾਈ ਨੂੰ ਜਨਮਦਿਨ ਸੀ ਤੇ ਉਸ ਤੋਂ ਬਾਅਦ ਉਹ ਪ੍ਰਿਅੰਕਾ ਚੋਪੜਾ ਦੇ ਜਨਮਦਿਨ ਦੀਆਂ ਤਸਵੀਰਾਂ ਕਾਫੀ ਸਾਹਮਣੇ ਆ ਰਹੀਆਂ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ  United NRI Post ਦੇ ਨਾਲ।