RSS ਦੇ ਦਫ਼ਤਰ ‘ਤੇ ਬੰਬ ਹਮਲਾ , ਫੈਲੀ ਦਹਿਸ਼ਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਰਲ ਦੇ ਕੰਨੂਰ ਜ਼ਿਲੇ ਦੇ ਪਯਾਨੂਰ 'ਚ RSS ਦੇ ਦਫ਼ਤਰ 'ਤੇ ਬੰਬ ਸੁੱਟੇ ਜਾਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਹਮਲੇ 'ਚ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਹਰ ਪੱਧਰ ਤੋਂ ਜਾਂਚ ਕਰ ਰਹੀ ਹੈ।

ਭਾਜਪਾ ਦੇ ਟੌਮ ਵਡਾਕਨ ਨੇ ਲਿਖਿਆ ਕਿ ਇਹ ਹੈਰਾਨ ਕਰਨ ਵਾਲੀ ਤੇ ਮੰਦਭਾਗੀ ਗੱਲ ਹੈ ਕਿ ਸਮਾਜਿਕ ਸੰਗਠਨਾਂ 'ਤੇ ਬੰਬ ਸੁੱਟਣ ਦੇ ਪੱਧਰ ਤੱਕ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਗਈ ਹੈ। ਇਹ ਸੱਭਿਅਕ ਸਮਾਜ 'ਚ ਪ੍ਰਵਾਨ ਨਹੀਂ ਹੈ। RSS ਵਰਕਰਾਂ ਉੱਤੇ ਪਹਿਲਾਂ ਵੀ ਹਮਲੇ ਹੋਏ ਹਨ।

ਅਜਿਹੀਆਂ ਘਟਨਾਵਾਂ ਹਨ ਜਿੱਥੇ ਪੁਲਿਸ ਸਟੇਸ਼ਨ 100 ਮੀਟਰ ਦੀ ਦੂਰੀ 'ਤੇ ਹੈ ਤੇ ਫਿਰ ਵੀ ਕੁਝ ਨਹੀਂ ਹੋਇਆ। ਖਾਸ ਤੌਰ 'ਤੇ ਕੰਨੂਰ ਵਰਗੇ ਸੰਵੇਦਨਸ਼ੀਲ ਜ਼ਿਲ੍ਹੇ 'ਚ ਦਫ਼ਤਰਾਂ ਦੀ ਸੁਰੱਖਿਆ ਕਰਨੀ ਪੈਂਦੀ ਹੈ।