ਅਫ਼ਗਾਨਿਸਤਾਨ ‘ਚ ਬੰਬ ਧਮਾਕਾ, 5 ਪੁਲਿਸ ਕਰਮਚਾਰੀਆਂ ਦੀ ਮੌਤ

by mediateam

ਇੰਟਰਨੈਸ਼ਨਲ ਡੈਸਕ (ਵਿਕਰਮ ਸਹਿਜਪਾਲ) : ਅਫ਼ਗਾਨਿਸਤਾਨ ਦੇ ਲਾਗਮਾਨ ਸੂਬੇ ਵਿੱਚ ਮੰਗਲਵਾਰ ਨੂੰ ਇੱਕ ਬੰਬ ਧਮਾਕੇ ਵਿੱਚ ਜ਼ਿਲ੍ਹਾ ਮੁੱਖੀ ਸਮੇਤ 5 ਪੁਲਿਸ ਵਾਲਿਆਂ ਦੀ ਮੌਤ ਹੋ ਗਈ ਹੈ।ਜਾਣਕਾਰੀ ਮੁਤਾਬਕ ਸੂਬਾ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ, "ਅਲੀਨਗਰ ਜ਼ਿਲ੍ਹਾ ਪੁਲਿਸ ਮੁੱਖੀ ਕਰਨਲ ਹਾਰਿਫ਼ ਸਾਦਾਤ ਅਤੇ 3 ਹੋਰ ਪੁਲਿਸ ਕਰਮਚਾਰੀਆਂ ਦੀ ਮੌਤ ਮਿਸਕੀਨਾਬਾਦ ਇਲਾਕੇ ਵਿੱਚ ਹੋਏ ਬੰਬ ਧਮਾਕੇ ਨਾਲ ਹੋਈ।

ਇਸ ਹਮਲੇ ਵਿੱਚ 2 ਪੁਲਿਸ ਕਰਮਚਾਰੀ ਜਖ਼ਮੀ ਹੋ ਗਏ ਹਨ ਜਦਕਿ ਇੱਕ ਪੁਲਿਸ ਗੱਡੀ ਹਾਦਸਾਗ੍ਰਸਤ ਹੋ ਗਈ ਹੈ। ਇਹ ਘਟਨਾ ਸਿਖਰ ਦੁਪਹਿਰੇ ਵਾਪਰੀ ਹੈ। ਜਖ਼ਮੀ ਪੁਲਿਸ ਕਰਮਚਾਰੀਆਂ ਦੀ ਜਾਨ ਖ਼ਤਰੇ ਤੋਂ ਬਾਹਰ ਹੈ। ਸਰਕਾਰ ਨੇ ਆਪਣੇ ਇੱਕ ਬਿਆਨ ਵਿੱਚ ਤਾਲੀਬਾਨ ਨੂੰ ਇਸ ਹਮਲੇ ਲਈ ਜਿੰਮੇਵਾਰ ਠਹਿਰਾਇਆ ਹੈ।

More News

NRI Post
..
NRI Post
..
NRI Post
..