ਬਗਰਾਮ (Vikram Sehajpal) : ਅਫ਼ਗਾਨੀਸਤਾਨ ਦੇ ਬਗਰਾਮ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਅਮਰੀਕੀ ਏਅਰਬੇਸ ਦੇ ਨੇੜੇ ਇੱਕ ਧਮਾਕਾ ਹੋ ਗਿਆ। ਅੱਤਵਾਦੀਆਂ ਨੇ ਵੱਡਾ ਕਾਰ ਧਮਾਕਾ ਕੀਤਾ ਅਤੇ ਬਗਰਾਮ ਦੇ ਮੁੱਖ ਅਮਰੀਕੀ ਅੇਤ ਨਾਟੋ ਫ਼ੌਜ ਦੇ ਅੱਡਿਆਂ ਦੇ ਬਾਹਰ ਇੱਕ ਇਮਾਰਤ ਤੇ ਕਬਜ਼ਾ ਕਰ ਲਿਆ।
ਅਧਿਕਾਰੀਆਂ ਅਤੇ ਮੌਕੇ ਤੇ ਮੌਜੂਦ ਗਵਾਹਾਂ ਨੇ ਕਿਹਾ ਕਿ ਸੁਰੱਖਿਆ ਬਲ ਜਵਾਬੀ ਕਾਰਵਾਈ ਕਰਨ ਵਿੱਚ ਲੱਗੇ ਹੋਏ ਹਨ।ਬਗਰਾਮ ਏਅਰਫ਼ੀਲਡ ਨੂੰ ਬਗਰਾਮ ਏਅਰਬੇਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਜਿਹੜਾ ਅਫ਼ਗਾਨੀਸਤਾਨ ਦਾ ਸਭ ਤੋਂ ਅਮਰੀਕੀ ਫੌਜੀ ਅੱਡਾ ਹੈ।



