ਰਿਆ ਚੱਕਰਵਤੀ ਨੂੰ ਮਿਲੀ ਜ਼ਮਾਨਤ, ਭਰਾ ਰਵੇਗਾ ਜੇਲ

by vikramsehajpal

ਮੁੰਬਈ (NRI MEDIA) : ਬੰਬੇ ਹਾਈਕੋਰਟ ਨੇ ਸੁਸ਼ਾਂਤ ਦੀ ਮੌਤ ਨਾਲ ਜੁੜੇ ਮਾਮਲੇ ਵਿੱਚ ਅੱਜ ਰਿਆ ਚੱਕਰਵਤੀ, ਸੈਮੂਅਲ ਮਿਰਾਂਡਾ ਅਤੇ ਦੀਪੇਸ਼ ਸਾਵੰਤ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਸੁਣਾਇਆ। ਕੋਰਟ ਨੇ ਜ਼ਮਾਨਤ ਪਟੀਸ਼ਨ ਉੱਤੇ ਰਿਆ ਨੂੰ ਇੱਕ ਲੱਖ ਦੀ ਰਾਸ਼ੀ ਦੀ ਭਰਪਾਈ ਕਰਨ ਤੇ ਜ਼ਮਾਨਤ ਦਿੱਤੀ ਹੈ। ਰਿਆ ਤੋਂ ਇਲਾਵਾ ਸੈਮੂਅਲ ਮਿਰਾਂਡਾ ਅਤੇ ਦੀਪੇਸ਼ ਸਾਵੰਤ ਨੂੰ ਵੀ ਜ਼ਮਾਨਤ ਮਿਲੀ ਹੈ। ਪਰ ਕੋਰਟ ਨੇ ਸ਼ੋਵਿਕ ਅਤੇ ਬਾਸੀਟ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ।

ਦੱਸ ਦੇਈਏ ਕਿ 29 ਸੰਤਬਰ ਨੂੰ ਜ਼ਮਾਨਤ ਪਟੀਸ਼ਨ ਉੱਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਐਨਡੀਪੀਐਸ ਅਦਾਲਤ ਨੇ ਰਿਆ ਚੱਕਰਵਰਤੀ ਤੇ ਉਸ ਦੇ ਭਰਾ ਸ਼ੋਵਿਕ ਚਕੱਰਵਰਤੀ ਤੇ ਬਾਕੀ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਦਾ ਸਮਾਂ 20 ਅਕਤੂਬਰ ਤੱਕ ਵਧਾ ਦਿੱਤਾ ਸੀ।

More News

NRI Post
..
NRI Post
..
NRI Post
..