BSF ਨੇ ਕੱਢੀ SI, JE ਤੇ ਇੰਸਪੈਕਟਰ ਦੀਆਂ ਅਸਾਮੀਆਂ ਦੀ ਭਰਤੀ, ਜਲਦ ਕਰੋ ਅਪਲਾਈ

by jaskamal

ਨਿਊਜ਼ ਡੈਸਕ : BSF ਗਰੁੱਪ ਬੀ ਭਰਤੀ 2022 : ਡਾਇਰੈਕਟੋਰੇਟ ਜਨਰਲ ਸੀਮਾ ਸੁਰੱਖਿਆ ਬਲ (BSF) ਨੇ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਅਨੁਸਾਰ ਸੀਮਾ ਸੁਰੱਖਿਆ ਬਲ 'ਚ ਇੰਸਪੈਕਟਰ ਆਰਕੀਟੈਕਟ, ਸਬ-ਇੰਸਪੈਕਟਰ ਵਰਕਸ ਅਤੇ ਜੂਨੀਅਰ ਇੰਜੀਨੀਅਰ/ਸਬ ਇੰਸਪੈਕਟਰ ਇਲੈਕਟ੍ਰੀਕਲ ਦੀਆਂ ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਅਜਿਹੀ ਸਥਿਤੀ 'ਚ, ਇਨ੍ਹਾਂ ਅਸਾਮੀਆਂ ਲਈ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ BSF ਦੀ ਅਧਿਕਾਰਤ ਸਾਈਟ rectt.bsf.gov.in ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਇਸਦੇ ਨਾਲ ਹੀ, ਉਮੀਦਵਾਰਾਂ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 8 ਜੂਨ, 2022 ਤੱਕ ਹੈ। ਉਮੀਦਵਾਰਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਆਖਰੀ ਮਿਤੀ ਤੋਂ ਬਾਅਦ ਕੋਈ ਵੀ ਅਰਜ਼ੀ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਭਰਤੀ ਮੁਹਿੰਮ ਰਾਹੀਂ ਐਸਆਈ, ਜੇਈ ਅਤੇ ਇੰਸਪੈਕਟਰ ਦੀਆਂ 90 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ।