ਮੁਠਭੇੜ ਦੌਰਾਨ ਦੋਨਾਂ ਗੈਂਗਸਟਰਾ ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਮੁਠਭੇੜ 'ਚ ਦੋਨੋ ਗੈਂਗਸਟਰਾ ਦੀ ਮੌਤ ਹੋਣ ਦੀ ਖਬਰ ਸਾਮਣੇ ਆ ਰਹੀ ਹੈ। ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਵਿੱਚ ਸ਼ਾਰਪ ਸ਼ੂਟਰ ਮਨਪ੍ਰੀਤ ਤੇ ਜਗਰੂਪ ਮਾਰੇ ਗਏ ਹਨ। ਹਾਲਾਂਕਿ ਇਸ ਦੀ ਕਿਸੇ ਵੀ ਪੁਲਿਸ ਅਧਿਕਾਰੀ ਵਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ । 2 ਹੋਰ ਗੈਂਗਸਟਰ ਅੰਦਰ ਦੱਸੇ ਜਾ ਰਹੇ ਹਨ।

ਦੱਸ ਦਈਏ ਕਿ ਇਸ ਦੌਰਾਨ ਇਕ ਪਤਰਕਾਰ ਦੇ ਗੋਲੀ ਲਗਨ ਦੀ ਸੂਚਨਾ ਵੀ ਆਈ ਸੀ। 4 ਘੰਟਿਆਂ ਤੋਂ ਹੀ ਮੁਠਭੇੜ ਜਾਰੀ ਸੀ। ਪੁਲਿਸ ਤੇ ਗੈਂਗਸਟਰ ਵਲੋਂ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਸੀ। ਇਸ ਦੌਰਾਨ 3 ਪੁਲਿਸ ਅਧਿਕਾਰੀ ਵੀ ਜਖਮੀ ਹੋਏ ਹਨ। ਜਿਨ੍ਹਾਂ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ। ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਨਕੀ ਇਸ ਮੁਠਭੇੜ 'ਚ 4 ਗੈਂਗਸਟਰ ਹੋਰ ਮਾਰੇ ਗਏ ਹਨ।

More News

NRI Post
..
NRI Post
..
NRI Post
..