ਮੁੱਕੇਬਾਜ਼ ਕੁਲਦੀਪ ਸਿੰਘ ਦੀ ਨਸ਼ੇ ਕਾਰਨ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਪੰਜਾਬ ਵਿੱਚ ਲਗਾਤਾਰ ਨਸ਼ੇ ਦੇ ਮਾਮਲੇ ਸਾਮਹਣੇ ਆ ਰਹੇ ਹਨ। ਦੱਸ ਦਈਏ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਦੇ ਕਰੀਬ 4 ਮਹੀਨਿਆਂ ਬਾਅਦ ਵੀ ਪੰਜਾਬ ਵਿੱਚ ਨਸ਼ਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਬਾਕਸਿੰਗ ਦਾ ਕੌਮੀ ਪੱਧਰ ਦਾ 5 ਵਾਰ ਟੀਮ ਜੇਤੂ ਖਿਡਾਰੀ ਨਸ਼ੇ ਦੀ ਭੇਟ ਚੜ ਗਿਆ ਹੈ।

ਜਾਣਕਾਰੀ ਅਨੁਸਾਰ ਕੁਲਦੀਪ ਸਿੰਘ (22) ਪੁੱਤਰ ਪ੍ਰੀਤਮ ਸਿੰਘ ਬਾਕਸਿੰਗ ਦਾ ਕੌਮੀ ਪੱਧਰ ਦਾ ਖਿਡਾਰੀ ਸੀ। ਹੁਣ ਤਕ ਹੋਏ ਕੌਮੀ ਬਾਕਸਿੰਗ ਮੁਕਾਬਲਿਆਂ ਵਿੱਚ ਜਿੱਥੇ ਉਸ ਨੇ 5 ਤਗ਼ਮੇ ਆਪਣੇ ਨਾਂ ਕੀਤੇ ਸਨ, ਉੱਥੇ ਉਹ ਦੋ ਵਰਗੋਲ੍ਡ ਮਾਡਲ ਜਿੱਤ ਚੁਕਾ ਹੈ।

ਬਾਕਸਿੰਗ ਕੋਇਚ ਹਰਦੀਪ ਸਿੰਘ ਵਲੋਂ ਦੱਸਿਆ ਗਿਆ ਹੈ ਕਿ 11 ਵਜੇ ਕੁਲਦੀਪ ਘਰੋਂ ਨਿਕਲਿਆ ਸੀ ਪਰ ਉਸ ਦਾ ਸੰਪਰਕ ਨਾ ਹੋਣ ਤੇ ਉਸਦੀ ਭਾਲ ਕੀਤੀ ਗਈ ਤਾਂ ਰਾਮਾ ਰੋਡ ਤੇ ਪੈਦੇ ਰਜਬਾਹੇ ਦੇ ਇਕ ਕਿਨਾਰੇ 'ਚੋ ਉਸਦੀ ਲਾਸ਼ ਬਰਾਮਦ ਹੋਈ ਹੈ। ਲੋਕਾਂ ਵਲੋਂ ਦੱਸਿਆ ਗਿਆ ਹੈ ਕਿ ਉਸ ਕੋਲ ਕੋਈ ਸਰਿਜ ਵੀ ਮਿਲੀ ਹੈ। ਜਿਸ ਨੂੰ ਦੇਖਦਿਆਂ ਲੱਗਦਾ ਹੈ। ਉਸਦੀ ਚਿੱਟੇ ਦੀ ਉਵਰਡੋਜ ਨਾਲ ਮੌਤ ਹੋਈ ਹੈ।

ਹਾਲਾਂਕਿ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਨੇ ਉਸਨੂੰ ਕਿਸੇ ਵੀ ਤਰਾਂ ਦਾ ਟੀਕਾ ਲਗਾਏ ਜਾਣ ਤੋਂ ਇਨਕਾਰ ਕੀਤਾ ਹੈ। ਕਿਉਂਕਿ ਉਨ੍ਹਾਂ ਨੇ ਕਿਹਾ ਉਹ ਚਿੱਟੇ ਦਾ ਆਦਿ ਨਹੀਂ ਸੀ। ਖਿਡਾਰੀਆਂ ਨੇ ਕਿਹਾ ਕਿ ਤਲਵੰਡੀ ਸਾਬੋ ਵਿੱਚ ਚਿੱਟਾ ਜ਼ੋਰ ਸ਼ੋਰ ਨਾਲ ਵਿਕ ਰਿਹਾ ਹੈ ਤੇ ਪੁਲਿਸ ਪ੍ਰਸ਼ਸ਼ਨ ਕੁਝ ਵੀ ਨਹੀਂ ਕਰ ਰਿਹਾ ਹੈ। ਖਿਡਾਰੀ ਦੀ ਮੌਤ ਨਾਲ ਦੇਸ਼ ਭਰ ਵਿੱਚ ਗੋਗ ਦੀ ਲਹਿਰ ਦੌੜ ਗਈ ਹੈ।