ਫਗਵਾੜਾ-ਜਲੰਧਰ ਹਾਈਵੇਅ ‘ਤੇ ਵਾਹਨ ਨੇ ਮੁੰਡੇ-ਕੁੜੀ ਨੂੰ ਕੁਚਲਿਆ, ਲੜਕੇ ਦੀ ਮੌਤ

by jaskamal

ਨਿਊਜ਼ ਡੈਸਕ : ਫਗਵਾੜਾ-ਜਲੰਧਰ ਜੀਟੀ ਰੋਡ ‘ਤੇ ਸੜਕ ਹਾਦਸਾ ਵਾਪਰਨ ਕਰਕੇ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸਾਹਿਲ ਵਾਸੀ ਬੜਿੰਗ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸਾਹਿਲ ਅਤੇ ਸ਼ਿਵਾਨੀ ਵਾਸੀ ਦੀਪ ਨਗਰ ਮੋਟਰਸਾਈਕਲ ‘ਤੇ ਫਗਵਾੜਾ ਵਾਲੀ ਸਾਈਡ ਤੋਂ ਜਲੰਧਰ ਵੱਲ ਨੂੰ ਜਾ ਰਹੇ ਸਨ। ਇਸੇ ਦੌਰਾਨ ਹਵੇਲੀ ਕੋਲ ਚਹੇੜੂ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਹਾਦਸੇ ਵਿਚ ਸਾਹਿਲ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਕੁੜੀ ਸ਼ਿਵਾਨੀ ਦਾ ਬਚਾਅ ਹੋ ਗਿਆ। ਇਸ ਸਬੰਧੀ ਮੌਕੇ ‘ਤੇ ਪਹੁੰਚੇ ਥਾਣਾ ਫਗਵਾੜਾ ਦੇ ਏ. ਐੱਸ. ਆਈ. ਬਿੰਦਰਪਾਲ ਨੇ ਦੱਸਿਆ ਕਿ ਪੁਲਸ ਵੱਲੋਂ ਹਾਦਸੇ ਨੂੰ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਪੁਲਸ ਨੇ ਸਾਹਿਲ ਦੀ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 

More News

NRI Post
..
NRI Post
..
NRI Post
..