ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਤੋਂ ਪਰਤ ਰਹੇ 4 ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌ.ਤ

by jagjeetkaur

ਤਰਨਤਾਰਨ ਵਿਖੇ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਸੜਕ ਹਾਦਸੇ 'ਚ 4 ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਹਾਈਵੇ ‘ਤੇ ਖੜੇ ਇੱਕ ਟਰਾਲੇ ਕਾਰਨ ਵਾਪਰਿਆ।

ਸੰਘਣੀ ਧੁੰਦ ਹੋਣ ਕਾਰਨ ਸਵਿਫਟ ਕਾਰ ਟਰਾਲੇ ਵਿਚ ਜਾ ਵੱਜੀ। ਹਾਦਸਾ ਬੀਤੀ ਰਾਤ ਲਗਭਗ 12 ਵਜੇ ਵਾਪਰਿਆ। ਦੱਸ ਦਈਏ ਕਿ ਚਾਰੋਂ ਨੌਜਵਾਨ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ ਤੇ ਵਾਪਸ ਪਿੰਡ ਗੁਰੂ ਹਰਿਰਾਏ ਸਾਹਿਬ ਨੂੰ ਪਰਤ ਰਹੇ ਸਨ। ਜ਼ਖਮੀ ਨੌਜਵਾਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ 4 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾ ਦੀ ਪਰਮਜੀਤ ਸਿੰਘ, ਗੁਰਦੇਵ ਸਿੰਘ, ਰੋਬਨਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਵਜੋਂ ਹੋਈ ਹੈ।