ਬਰੈਮਪਟਨ ਵਿਖੇ ਸਕੂਲੀ ਕਿਸ਼ੋਰਾਂ ਮੱਧ ਹੋਈ ਲੜਾਈ, 2 ਵਿਦਿਆਰਥੀ ਜਖਮੀ

by mediateam

ਕੈਨੇਡਾ ਦੇ ਬਰੈਮਪਟਨ ਦੇ ਚਰਚਵਿੱਲੇ ਗੁਆਂਢ ਵਿਚ ਸ਼ੁਕਰਵਾਰ ਨੂੰ ਦੋ ਕਿਸ਼ੋਰ ਬੱਚਿਆਂ ਦੇ ਚਾਕੂ ਲੱਗਣ ਕਾਰਨ ਸੱਟ ਆਈ ਹੈ ਅਤੇ ਪੀਲ ਖੇਤਰੀ ਪੁਲਿਸ ਇਸਦੀ ਜਾਂਚ-ਪੜਤਾਲ ਕਰ ਰਹੀ ਹੈ, ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁਕਰਵਾਰ ਸਵੇਰੇ 11:11 ਵਜੇ ਦੇ ਕਰੀਬ ਕਾਲ ਆਈ ਅਤੇ ਉਹਨਾਂ ਨੂੰ ਸੂਚਿਤ ਕੀਤਾ ਗਿਆ ਕਿ ਡਸਕ ਡਰਾਈਵ ਅਤੇ ਚਿੰਗੂਏਕੋਸਿ ਦੇ ਇਲਾਕੇ ਵਿਚ ਜਵਾਨ ਬੱਚੇ ਆਪਸ ਵਿਚ ਲੜਾਈ ਕਰ ਰਹੇ ਸਨ, ਮੌਕੇ ਦੇ ਉੱਤੇ 20-30 ਲੋਕ ਮੌਜੂਦ ਸਨ ਪਰ ਪੁਲਿਸ ਨੂੰ ਨਹੀਂ ਪਤਾ ਕਿ ਘਟਨਾਸਥਲ ਉੱਤੇ ਮੌਜੂਦ ਕਿੰਨੇ ਲੋਕ ਲੜਾਈ ਦਾ ਹਿੱਸਾ ਸਨ ਜਾਂ ਉਂਝ ਹੀ ਲੜਾਈ ਵੇਖ ਰਹੇ ਸਨ।

ਦੋਹਾਂ ਪੀੜ੍ਹਿਤਾਂ ਨੂੰ ਗੈਰ-ਜਾਨਲੇਵਾ ਸੱਟਾਂ ਆਇਆਂ ਸਨ ਜਿਸਦੇ ਚਲਦੇ ਇਨ੍ਹਾਂ ਦੋਹਾਂ ਨੂੰ ਹਸਪਤਾਲ ਦੇ ਵਿਚ ਭਰਤੀ ਕਰਵਾਏਗਾ, ਉਥੇ ਹੀ ਪੁਲਿਸ ਨੇ ਅਜੇ ਤਕ ਸ਼ੱਕੀ ਦੋਸ਼ੀ ਦੇ ਤਾਂ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਪਰ ਉਹਨਾਂ ਦੱਸਿਆ ਕਿ ਇਸ ਵਾਰਦਾਤ ਦੇ ਵਿਚ ਕਾਫੀ ਸਾਰੇ ਵਾਹਨ ਮੌਜੂਦ ਸਨ, ਜਦ ਤਕ ਪੁਲਿਸ ਘਟਨਾਸਥਲ ਉੱਤੇ ਜਾਂਚ-ਪੜਤਾਲ ਕਰਦੀ ਰਹੀ ਉਦੋਂ ਤਕ ਇਲਾਕੇ ਦੇ ਸਕੂਲ ਵਿਚ ਹੋਲਡ ਅਤੇ ਸਕਿਉਰਿਟੀ ਮੋਡ ਸੀ, ਪੁਲਿਸ ਨੇ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਇਹ ਵੀ ਕਿਹਾ ਕਿ ਉਹ ਸਕੂਲ ਬੋਰਡ ਦੇ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਦਿਆਰਥੀਆਂ ਨੂੰ ਲੱਬਣਗੇ ਅਤੇ ਉਹਨਾਂ ਨੂੰ ਇਸ ਵਾਸਤੇ ਉਚਿਤ ਸਜਾ ਦੇਣਗੇ।