ਪੰਜ ਪੀੜ੍ਹੀਆਂ ਦੀ ਬਹਾਦਰੀ: ਲੈਫਟੀਨੈਂਟ ਸਰਤਾਜ ਸਿੰਘ ਨੂੰ ਭਾਰਤੀ ਫੌਜ ‘ਚ ਮਿਲਿਆ ਕਮਿਸ਼ਨ

by nripost

ਉਤਰਾਖੰਡ (ਪਾਇਲ): ਦੇਹਰਾਦੂਨ ਦੀ ਇੰਡੀਅਨ ਮਿਲਟਰੀ ਅਕੈਡਮੀ (ਆਈਐਮਏ) ਵਿਚ 525 ਨਵੇਂ ਕੈਡਿਟਾਂ ਨੂੰ ਭਾਰਤੀ ਫੌਜ ਵਿਚ ਕਮਿਸ਼ਨ ਮਿਲਿਆ ਹੈ। ਇਨ੍ਹਾਂ ਵਿੱਚੋਂ ਇੱਕ ਲੈਫਟੀਨੈਂਟ ਸਰਤਾਜ ਸਿੰਘ ਨੂੰ ਪੰਜ ਪੀੜ੍ਹੀਆਂ ਦੀ ਫੌਜੀ ਵਿਰਾਸਤ ਮਿਲਣ ਦਾ ਮਾਣ ਹਾਸਲ ਹੋਇਆ ਹੈ। ਸਰਤਾਜ ਤੋਂ ਇਲਾਵਾ ਦੋ ਜਣੇ ਹੋਰ ਹਨ, ਇਹ ਉਨ੍ਹਾਂ ਪਰਿਵਾਰਾਂ ਤੋਂ ਆਏ ਸਨ ਜਿਨ੍ਹਾਂ ਦੀਆਂ ਚਾਰ ਪੀੜ੍ਹੀਆਂ ਨੇ ਫੌਜੀ ਵਰਦੀ ਪਾਈ।

ਇਸ ਪਾਸਿੰਗ ਆਊਟ ਪਰੇਡ ਦੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਵਲੋਂ ਸਮੀਖਿਆ ਕੀਤੀ ਗਈ। ਲੈਫਟੀਨੈਂਟ ਸਰਤਾਜ ਸਿੰਘ 20 ਜਾਟ ਵਿੱਚ ਕਮਿਸ਼ਨਡ ਹੋਇਆ। ਉਸ ਦੇ ਪਿਤਾ ਬ੍ਰਿਗੇਡੀਅਰ ਉਪਿੰਦਰ ਪਾਲ ਸਿੰਘ ਦੀ ਵੀ ਇਹੀ ਯੂਨਿਟ ਸੀ। ਲੈਫਟੀਨੈਂਟ ਸਰਤਾਜ ਸਿੰਘ ਉਨ੍ਹਾਂ ਪੀੜ੍ਹੀਆਂ ਵਿਚੋਂ ਹੈ ਜਿਸ ਦੀਆਂ ਜੜ੍ਹਾਂ 1897 ਤੋਂ ਫੌਜ ਵਿਚ ਹਨ। ਉਨ੍ਹਾਂ ਦੇ ਪੁਰਖੇ ਸਿਪਾਹੀ ਕਿਰਪਾਲ ਸਿੰਘ ਨੇ 36 ਸਿੱਖ ਰੈਜੀਮੈਂਟ ਵਜੋਂ ਅਫਗਾਨ ਮੁਹਿੰਮ ਵਿੱਚ ਹਿੱਸਾ ਲਿਆ ਸੀ ਜਿਸ ਨੇ ਹਿੰਮਤ ਅਤੇ ਕੁਰਬਾਨੀ ਨਾਲ ਫੌਜੀ ਪ੍ਰੰਪਰਾ ਅੱਗੇ ਤੋਰੀ।

ਇਸ ਪ੍ਰੰਪਰਾ ਨੂੰ ਉਨ੍ਹਾਂ ਦੇ ਪੜਦਾਦਾ 2 ਫੀਲਡ ਰੈਜੀਮੈਂਟ ਦੇ ਸੂਬੇਦਾਰ ਅਜਮੇਰ ਸਿੰਘ ਨੇ ਹੋਰ ਮਜ਼ਬੂਤ ​​ਕੀਤਾ ਜੋ ਦੂਜੇ ਵਿਸ਼ਵ ਯੁੱਧ ਵਿੱਚ ਬੀੜ ਹਕੀਮ ਵਿਚ ਲੜੇ ਸਨ ਅਤੇ ਬਹਾਦਰੀ ਲਈ ਬ੍ਰਿਟਿਸ਼ ਇੰਡੀਆ ਦਾ ਦੁਰਲੱਭ ਆਰਡਰ ਪ੍ਰਾਪਤ ਕੀਤਾ ਸੀ। ਉਨ੍ਹਾਂ ਦੇ ਦਾਦਾ ਜੀ ਬ੍ਰਿਗੇਡੀਅਰ ਹਰਵੰਤ ਸਿੰਘ ਨੇ 1965 ਅਤੇ 1971 ਦੀਆਂ ਭਾਰਤ-ਪਾਕਿ ਜੰਗਾਂ ਵਿੱਚ ਬਹਾਦਰੀ ਦੇ ਨਵੇਂ ਕਿੱਸੇ ਲਿਖੇ। ਉਨ੍ਹਾਂ ਦੇ ਚਾਚਾ ਕਰਨਲ ਹਰਵਿੰਦਰ ਪਾਲ ਸਿੰਘ ਨੇ 1999 ਦੇ ਕਾਰਗਿਲ ਯੁੱਧ ਦੌਰਾਨ ਸਿਆਚਿਨ ਵਿੱਚ ਪਰਿਵਾਰਕ ਪ੍ਰੰਪਰਾ ਨੂੰ ਕਾਇਮ ਰੱਖਿਆ।

ਇੰਡੀਅਨ ਮਿਲਟਰੀ ਅਕੈਡਮੀ ਨੇ ਕਿਹਾ ਕਿ ਸਰਤਾਜ ਦੀ ਮਾਂ ਵਾਲੇ ਪਾਸੇ ਵੀ ਕਹਾਣੀ ਓਨੀ ਹੀ ਪ੍ਰੇਰਨਾਦਾਇਕ ਹੈ ਜਿਸ ਦੇ ਪਰਿਵਾਰ ਵਿਚੋਂ ਕੈਪਟਨ ਹਰਭਗਤ ਸਿੰਘ, ਕੈਪਟਨ ਗੁਰਮੇਲ ਸਿੰਘ (ਸੇਵਾਮੁਕਤ), ਕਰਨਲ ਗੁਰਸੇਵਕ ਸਿੰਘ (ਸੇਵਾਮੁਕਤ) ਅਤੇ ਕਰਨਲ ਇੰਦਰਜੀਤ ਸਿੰਘ ਵਰਗੇ ਅਫਸਰਾਂ ਨੇ ਪਹਿਲੇ ਵਿਸ਼ਵ ਯੁੱਧ, ਦੂਜੇ ਵਿਸ਼ਵ ਯੁੱਧ, 1971 ਦੀ ਜੰਗ ਅਤੇ ਉਸ ਤੋਂ ਬਾਅਦ ਵੀ ਇਹ ਵਰਦੀ ਸ਼ਾਨਦਾਰ ਢੰਗ ਨਾਲ ਪਾਈ। ਅਜਿਹੇ ਮਾਹੌਲ ਵਿੱਚ ਵੱਡਾ ਹੋ ਕੇ ਸਰਤਾਜ ਨੇ ਸੇਵਾ, ਅਨੁਸ਼ਾਸਨ ਅਤੇ ਦੇਸ਼ ਭਗਤੀ ਨੂੰ ਵਿਚਾਰਾਂ ਵਜੋਂ ਨਹੀਂ, ਸਗੋਂ ਜੀਵਨ ਦੇ ਇੱਕ ਢੰਗ ਵਜੋਂ ਗ੍ਰਹਿਣ ਕੀਤਾ। ਉਸ ਲਈ ਕਮਿਸ਼ਨਿੰਗ ਸਿਰਫ਼ ਇੱਕ ਨਿੱਜੀ ਮੀਲ ਪੱਥਰ ਨਹੀਂ ਹੈ; ਇਹ ਉਹ ਪਲ ਹੈ ਜਦੋਂ ਇਹ ਵਿਰਾਸਤ ਉਸ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਉਸ ਦੀ ਯਾਤਰਾ ਨੌਜਵਾਨਾਂ ਨੂੰ ਯਾਦ ਦਿਵਾਉਂਦੀ ਹੈ ਕਿ ਸੱਚਾ ਸਨਮਾਨ ਨਾਮ ਰਾਹੀਂ ਵਿਰਾਸਤ ਵਿੱਚ ਨਹੀਂ ਮਿਲਦਾ, ਸਗੋਂ ਪਹਿਲਾਂ ਆਏ ਲੋਕਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਤੇ ਮਾਰੇ ਮਾਅਰਕੇ ’ਤੇ ਖਰਾ ਉਤਰ ਕੇ ਪ੍ਰਾਪਤ ਹੁੰਦਾ ਹੈ।

More News

NRI Post
..
NRI Post
..
NRI Post
..