ਬੇਲੋ ਹੋਰੀਜ਼ੋਂਟੇ , 27 ਜਨਵਰੀ ( NRI MEDIA )
ਬ੍ਰਾਜ਼ੀਲ ਦੇ ਦੱਖਣੀ ਖੇਤਰ ਵਿੱਚ ਭਾਰੀ ਬਾਰਸ਼ ਕਾਰਨ ਮੌਤਾਂ ਦੀ ਗਿਣਤੀ ਵਧ ਕੇ 57 ਹੋ ਗਈ ਹੈ , ਸਭ ਤੋਂ ਪ੍ਰਭਾਵਤ ਸੂਬਾ ਮਿਨਾਸ ਗੈਰਿਸ ਹੈ, ਜਿੱਥੇ 48 ਲੋਕਾਂ ਦੀ ਮੌਤ ਹੋ ਗਈ ਹੈ , ਖੇਤਰ ਭਰ ਦੇ 20,000 ਤੋਂ ਵੱਧ ਲੋਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਆਪਣਾ ਘਰ ਛੱਡਣ ਲਈ ਮਜ਼ਬੂਰ ਹਨ , ਸਿਵਲ ਪ੍ਰੋਟੈਕਸ਼ਨ ਦਫਤਰ ਨੇ ਸੋਮਵਾਰ ਨੂੰ ਕਿਹਾ ਕਿ ਮਿਨਾਸ ਗੈਰਿਸ ਦੀ ਰਾਜਧਾਨੀ ਬੇਲੋ ਹੋਰੀਜ਼ੋਂਟੇ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ , ਇੱਥੇ 19 ਲੋਕ ਲਾਪਤਾ ਹਨ , ਮਿਨਾਸ ਗੈਰਿਸ ਵਿੱਚ ਸਥਿਤ 99 ਸ਼ਹਿਰਾਂ ਵਿੱਚ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ ।
ਬ੍ਰਾਜ਼ੀਲ ਦੇ ਸੂਬਾ ਪ੍ਰਸਾਸ਼ਨ ਨੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਆਪਣੀ ਜਾਨ ਗਵਾਉਣ ਵਾਲਿਆਂ ਲਈ ਤਿੰਨ ਦਿਨਾਂ ਸੋਗ ਦਾ ਐਲਾਨ ਵੀ ਕੀਤਾ ਹੈ , ਇਸ ਦੇ ਇਲਾਵਾ ਯੁੱਧ ਪੱਧਰ ਤੇ ਹੁਣ ਬਚਾਅ ਕਾਰਜ ਵੀ ਜਾਰੀ ਕੀਤੇ ਗਏ ਹਨ , ਪੂਰੇ ਇਲਾਕੇ ਦੇ ਵਿੱਚ ਲੋਕਾਂ ਨੂੰ ਲੱਭ ਕੇ ਬਚਾਇਆ ਜਾ ਰਿਹਾ ਹੈ , ਲੋਕਾਂ ਦੇ ਰਹਿਣ ਲਈ ਅਸਥਾਈ ਕੈਂਪ ਵੀ ਬਣਾਏ ਗਏ ਹਨ ।
ਮੀਂਹ ਨੇ ਤੋੜਿਆ 110 ਸਾਲਾਂ ਦਾ ਰਿਕਾਰਡ
ਮੌਸਮ ਵਿਭਾਗ ਅਨੁਸਾਰ ਸ਼ਹਿਰ ਨੇ 24 ਜਨਵਰੀ ਨੂੰ ਪਿਛਲੇ 110 ਸਾਲਾਂ ਦੀ ਬਾਰਸ਼ ਦਾ ਰਿਕਾਰਡ ਤੋੜ ਦਿੱਤਾ ਹੈ , ਪਿਛਲੇ 24 ਘੰਟਿਆਂ ਵਿੱਚ 171।8 ਮਿਲੀਮੀਟਰ ਬਾਰਸ਼ ਹੋਈ। ਇਸ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਕਈ ਮਕਾਨ ।ਹਿ ਗਏ। ਬਹੁਤ ਸਾਰੇ ਲੋਕਾਂ ਨੇ ਇਸ ਵਿੱਚ ਡੁੱਬ ਕੇ ਆਪਣੀ ਜਾਨ ਗੁਆ ਦਿੱਤੀ।



