ਪੰਜਾਬ ਭਰ ‘ਚ 25 ਥਾਵਾਂ ‘ਤੇ ED ਦੇ ਛਾਪੇ, ਜਾਣੋ ਕਿਉਂ…

by jaskamal

ਪੱਤਰ ਪ੍ਰੇਰਕ : ਅਕਸ਼ੈ ਛਾਬੜਾ ਡਰੱਗ ਮਾਮਲੇ 'ਚ ਪੰਜਾਬ ਭਰ 'ਚ 25 ਥਾਵਾਂ 'ਤੇ ਈ.ਡੀ. ਨੇ ਪੇਚ ਕੱਸ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਕਥੇੜਾ ਨੌਰੀਆ ਨੇੜੇ ਦਾਲ ਮਾਰਕੀਟ 'ਚ ਈ.ਡੀ. ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਜੇਐਲਪੀਐਲ ਖ਼ਿਲਾਫ਼ ਮੁਹਾਲੀ ਵਿੱਚ ਈਡੀ ਵੱਲੋਂ ਕੇਸ ਵੀ ਦਰਜ ਕੀਤਾ ਗਿਆ ਹੈ। ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਨਸ਼ਾ ਤਸਕਰੀ ਤੋਂ ਕਮਾਏ ਪੈਸਿਆਂ ਨਾਲ ਚਲਾਏ ਜਾ ਰਹੇ 66 ਸ਼ਰਾਬ ਦੇ ਠੇਕੇ ਜ਼ਬਤ ਕੀਤੇ ਗਏ ਹਨ। ਪੰਜਾਬ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਚੰਡੀਗੜ੍ਹ ਜ਼ੋਨਲ ਯੂਨਿਟ ਨੇ ਸ਼ੁੱਕਰਵਾਰ ਨੂੰ ਮਹਾਨਗਰ ਵਿੱਚ ਏਐਸ ਐਂਡ ਕੰਪਨੀ ਦੇ ਲਗਭਗ 66 ਸ਼ਰਾਬ ਦੇ ਠੇਕਿਆਂ ਨੂੰ ਸੀਲ ਕਰ ਦਿੱਤਾ। ਜਾਂਚ ਦੌਰਾਨ NCB ਨੇ 34.466 ਕਿਲੋ ਹੈਰੋਇਨ, 5.470 ਕਿਲੋ ਮੋਰਫਿਨ, 557 ਗ੍ਰਾਮ ਅਫੀਮ ਅਤੇ 23.645 ਕਿਲੋ ਸ਼ੱਕੀ ਨਸ਼ੀਲਾ ਪਾਊਡਰ ਜ਼ਬਤ ਕੀਤਾ ਅਤੇ 16 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ।

ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਅਕਸ਼ੈ ਛਾਬੜਾ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਤੋਂ ਹਾਸਲ ਕੀਤੀ ਕਰੋੜਾਂ ਰੁਪਏ ਦੀ ਡਰੱਗ ਮਨੀ ਲੁਧਿਆਣਾ ਦੇ ਸ਼ਰਾਬ ਦੇ ਠੇਕਿਆਂ ਵਿੱਚ ਨਿਵੇਸ਼ ਕੀਤੀ ਸੀ। ਅਕਸ਼ੈ ਛਾਬੜਾ ਦੇ ਲੁਧਿਆਣਾ ਦੇ 3 ਸ਼ਰਾਬ ਗਰੁੱਪਾਂ ਵਿੱਚ ਹਿੱਸੇਦਾਰੀ ਸੀ। ਜਿਸ ਵਿੱਚ ਮੌਜੂਦਾ ਆਬਕਾਰੀ ਵਿੱਤੀ ਸਾਲ 2022-23 ਵਿੱਚ ਫੋਰਟਿਸ ਗਰੁੱਪ, ਢੋਲੇਵਾਲ ਗਰੁੱਪ ਅਤੇ ਗਿੱਲ ਚੌਕ ਗਰੁੱਪ ਸ਼ਾਮਲ ਹਨ। ਡਰੱਗ ਦਾ ਪੈਸਾ ਸ਼ਰਾਬ ਦੇ ਸਟਾਕ, ਸੁਰੱਖਿਆ ਅਤੇ ਲਾਇਸੈਂਸ ਫੀਸਾਂ ਵਿੱਚ ਲਗਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਠੇਕੇ ਜਾਮ ਕੀਤੇ ਗਏ ਹਨ, ਜਿਨ੍ਹਾਂ ਵਿੱਚ ਕੁੱਲ 53 ਸ਼ਰਾਬ ਦੇ ਠੇਕੇ ਅਤੇ 13 ਉਪ ਠੇਕੇ ਸ਼ਾਮਲ ਹਨ। ਇਨ੍ਹਾਂ 3 ਸਰਕਲਾਂ ਵਿੱਚ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪੈਸਾ ਲਗਾਇਆ ਗਿਆ ਹੈ।

More News

NRI Post
..
NRI Post
..
NRI Post
..