Breaking: ਖਾਲਿਸਤਾਨੀ ਅੱਤਵਾਦੀ ਪੰਨੂ ਦੀ ਵੀਡੀਓ ਆਈ ਸਾਹਮਣੇ, ਦਿੱਤੀ ਇਹ ਧਮਕੀ

by jaskamal

ਪੱਤਰ ਪ੍ਰੇਰਕ : ਖਾਲਿਸਤਾਨੀ ਅੱਤਵਾਦੀ ਅਤੇ ਸਿੱਖ ਫਾਰ ਜਸਟਿਸ (SFJ) ਗੁਰਪਤਵੰਤ ਸਿੰਘ ਪੰਨੂ ਨੇ ਇਕ ਵਾਰ ਫਿਰ ਮੰਦਰਾਂ 'ਤੇ ਹਮਲੇ ਦੀ ਧਮਕੀ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਤਵਾਦੀ ਪੰਨੂ ਦੀ ਨਵੀਂ ਜਾਰੀ ਹੋਈ ਵੀਡੀਓ 'ਚ ਉਸ ਨੇ ਰਾਮ ਲੱਲਾ ਦੇ ਪਵਿੱਤਰ ਪ੍ਰਕਾਸ਼ ਪੁਰਬ ਤੋਂ ਬਾਅਦ ਹਿੰਦੂ ਮੰਦਰਾਂ 'ਤੇ ਹਮਲੇ ਦੀ ਧਮਕੀ ਦਿੱਤੀ ਹੈ। ਉਸ ਨੇ ਭਾਰਤ 'ਚ ਜਨਮਤ ਸੰਗ੍ਰਹਿ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰਕੇ ਅੰਮ੍ਰਿਤਸਰ ਦੇ ਦੁਰਗਿਆਨਾ ਮੰਦਰ ਅਤੇ 26 ਜਨਵਰੀ ਤੋਂ ਬਾਅਦ ਹਰਿਦੁਆਰ ਅਤੇ ਗਵਾਲੀਅਰ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ।

ਅੱਤਵਾਦੀ ਪੰਨੂੰ ਨੇ ਵੀਡੀਓ ਵਿੱਚ ਧਮਕੀ ਦਿੰਦੇ ਹੋਏ ਕਿਹਾ ਕਿ ਸਿੱਖਾਂ ਨੇ ਸਿੱਖ ਰਾਜ ਦੌਰਾਨ ਕਿਸੇ ਵੀ ਧਾਰਮਿਕ ਸਥਾਨ ਨੂੰ ਨੁਕਸਾਨ ਨਹੀਂ ਪਹੁੰਚਾਇਆ ਪਰ ਭਾਰਤ ਸਰਕਾਰ ਨੇ ਕਈ ਸਿੱਖ ਇਤਿਹਾਸਕ ਗੁਰਦੁਆਰਿਆਂ ਨੂੰ ਢਾਹ ਦਿੱਤਾ ਹੈ। ਪੰਨੂ ਨੇ ਕਿਹਾ ਕਿ ਭਾਰਤ ਸਰਕਾਰ ਨੇ ਅਯੁੱਧਿਆ ਵਿੱਚ ਰਾਮ ਮੰਦਰ ਬਣਾਇਆ ਹੈ, ਕਿਉਂਕਿ ਅਯੁੱਧਿਆ ਰਾਮ ਦੀ ਜਨਮ ਭੂਮੀ ਹੈ। ਅੰਮ੍ਰਿਤਸਰ ਸ਼ਹਿਰ ਵੀ ਗੁਰੂ ਰਾਮਦਾਸ ਜੀ ਦਾ ਹੈ ਅਤੇ ਉਥੇ ਦੁਰਗਿਆਣਾ ਮੰਦਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦੁਰਗਿਆਣਾ ਮੰਦਿਰ ਦੀ ਕਮੇਟੀ ਨੂੰ ਧਮਕੀ ਦਿੰਦਿਆਂ ਕਿਹਾ ਕਿ ਦਰਵਾਜ਼ੇ ਬੰਦ ਕਰਕੇ ਅਰਦਾਸ ਕਰਕੇ ਚਾਬੀਆਂ ਸ੍ਰੀ ਦਰਬਾਰ ਸਾਹਿਬ ਨੂੰ ਦਿੱਤੀਆਂ ਜਾਣ।