BREAKING NEWS : ਯੂਰਪੀ ਸੰਘ ਦੀ ਸੰਸਦ ਦੇ ਪ੍ਰਧਾਨ ਡੇਵਿਡ ਸਾਸੋਲੀ ਦਾ ਦੇਹਾਂਤ

by jaskamal

ਨਿਊਜ਼ ਡੈਸਕ (ਜਸਕਮਲ) : ਵਾਸ਼ਿੰਗਟਨ 'ਚ ਸੰਸਦ ਦਫਤਰ ਨੇ ਟਵਿੱਟਰ 'ਤੇ ਇਕ ਪੋਸਟ 'ਚ ਕਿਹਾ ਹੈ ਕਿ ਯੂਰਪੀਅਨ ਸੰਸਦ ਦੇ ਪ੍ਰਧਾਨ ਡੇਵਿਡ ਸਾਸੋਲੀ ਦੀ ਮੰਗਲਵਾਰ ਨੂੰ ਇਟਲੀ ਵਿਚ ਮੌਤ ਹੋ ਗਈ। ਉਹ 65 ਸਾਲ ਦੇ ਸਨ। ਦਫ਼ਤਰ ਨੇ ਦੱਸਿਆ ਕਿ ਸਸੋਲੀ ਦੀ ਮੌਤ ਇਟਲੀ ਦੇ ਸ਼ਹਿਰ ਐਵੀਆਨੋ 'ਚ ਹੋਈ ਸੀ। ਮੌਤ ਦਾ ਕੋਈ ਕਾਰਨ ਹਾਲੇ ਤਕ ਕੁਝ ਨਹੀਂ ਪਤਾ ਲੱਗ ਸਕਿਆ।

ਬੁਲਾਰਿਆਂ ਨੇ ਦੱਸਿਆ ਕਿ ਸਤੰਬਰ 'ਚ ਸੰਸਦ ਦੇ ਇਕ ਪਲੈਨਰੀ ਸੈਸ਼ਨ ਦੌਰਾਨ ਉਸ ਨੂੰ ਗੰਭੀਰ ਨਮੂਨੀਆ ਨਾਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਤੇ ਬਾਅਦ 'ਚ ਠੀਕ ਹੋਣ ਲਈ ਇਟਲੀ ਵਾਪਸ ਪਰਤੇ ਸਨ। ਸਸੋਲੀ ਦੇ ਬੁਲਾਰੇ, ਰੌਬਰਟੋ ਕੁਇਲੋ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਕਿਹਾ ਕਿ ਸਸੋਲੀ ਨੂੰ 26 ਦਸੰਬਰ ਨੂੰ ਦੁਬਾਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਕਿਉਂਕਿ ਉਨ੍ਹਾਂ ਦੀ ਇਮਿਊਨ ਸਿਸਟਮ ਆਮ ਤੌਰ 'ਤੇ ਕੰਮ ਨਹੀਂ ਕਰ ਰਹੀ ਸੀ।