Breaking News : ਵਤਨ ਪਰਤੇ ਭਾਰਤੀ ਪਾਇਲਟ ਅਭਿਨੰਦਨ

by mediateam

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਭਾਰਤੀ ਹਵਾਈ ਫੌਜ ਦਾ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਪਾਕਿਸਤਾਨ ਤੋਂ ਸਵਦੇਸ਼ ਪਰਤ ਆਇਆ ਹੈ। ਅਟਾਰੀ ਬਾਰਡਰ 'ਤੇ ਉਸ ਦਾ ਸ਼ਾਨਦਾਰ ਸਵਾਗਤ ਹੋਇਆ ਹੈ। ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਾਰਨ ਦੇਸ਼ ਵਾਸੀਆਂ ਨੂੰ ਉਸ ਦੀ ਵਾਪਸੀ ਲਈ ਕਾਫੀ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਅਭਿਨੰਦਨ ਨੂੰ ਸ਼ਾਮ 4 ਵਜੇ ਪਾਕਿਸਤਾਨ ਤੋਂ ਛੱਡਿਆ ਜਾਣਾ ਸੀ ਪਰ ਪਾਕਿਸਾਤਨ ਨੇ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਦਾ ਬਹਾਨਾ ਲਾ ਕੇ ਉਸ ਦੀ ਰਿਹਾਈ 'ਚ ਦੇਰੀ ਕਰ ਦਿੱਤੀ। 

ਦੱਸ ਦਈਏ ਕਿ ਸਭ ਤੋਂ ਪਹਿਲਾਂ ਵਿੰਗ ਕਮਾਂਡਰ ਅਭਿਨੰਦਨ ਦਾ ਮੈਡੀਕਲ ਕਰਵਾਇਆ ਗਿਆ। ਪਾਇਲਟ ਅਭਿਨੰਦਨ ਨੂੰ ਅੰਮ੍ਰਿਤਸਰ ਤੋਂ ਦਿੱਲੀ ਲਿਜਾਇਆ ਜਾਵੇਗਾ ਜਿਥੇ ਉਸ ਦਾ ਮੈਡੀਕਲ ਟੈਸਟ ਹੋਵੇਗਾ। ਪਾਕਿਸਤਾਨ 'ਚ ਆਪਣੀ ਵੀਰਤਾ ਦੀ ਦਾਸਤਾਨ ਲਿਖਣ ਵਾਲੇ ਬਹਾਦਰ ਅਭਿਨੰਦਨ ਦੀ ਰਿਹਾਈ ਦੀ ਖਬਰ ਆਉਣ ਤੋਂ ਬਾਅਦ ਪੂਰਾ ਦੇਸ਼ ਜਸ਼ਨ ਮਨਾ ਰਿਹਾ ਹੈ।

More News

NRI Post
..
NRI Post
..
NRI Post
..