ਵਿਆਹ ਦੀ ਪਹਿਲੀ ਰਾਤ ਹੀ ਲਾੜੀ ਦਾ ਖੁੱਲ੍ਹਿਆ ਭੇਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰੇਮ ਵਿਆਹ ਤੋਂ ਬਾਅਦ ਪਤੀ -ਪਤਨੀ ਵਿਚਾਲੇ ਲੜਾਈ ਜਾਂ ਕਿਸੀ ਹੋਰ ਗੱਲ ਨੂੰ ਲੈ ਕੇ ਵਿਆਹ ਟੁੱਟਦਾ ਦੇਖਿਆ ਹੋਵੇ ਪਰ ਹਰਿਦੁਆਰ ਦੇ ਲਕਸਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪਤਨੀ ਦੇ ਲਿੰਗ ਦਾ ਪਤਾ ਲੱਗਣ ਤੋਂ ਬਾਅਦ ਨੌਜਵਾਨ ਨੂੰ ਪੁਲਿਸ ਥਾਣੇ ਮਾਮਲਾ ਦਰਜ਼ ਕਰਵਾਉਣਾ ਪਿਆ। ਜਿਸ ਕੁੜੀ ਨੂੰ ਨੌਜਵਾਨ ਆਪਣੀ ਪਤਨੀ ਦੇ ਰੂਪ 'ਚ ਘਰ ਲੈ ਕੇ ਆਇਆ ਸੀ ਅਸਲ 'ਚ ਉਹ ਟਰਾਂਸਜੈਂਡਰ ਨਿਕਲੀ। ਜਾਣਕਾਰੀ ਅਨੁਸਾਰ ਪਿੰਡ ਦਰਗਾਹਪੁਰ ਦੇ ਰਹਿਣ ਵਾਲੇ ਸੁਖਲਾਲ ਦੀ ਸੋਸ਼ਲ ਮੀਡੀਆ 'ਤੇ ਹਰਿਆਣਾ ਦੀ ਰਹਿਣ ਵਾਲੀ ਇੱਕ ਕੁੜੀ ਨਾਲ ਦੋਸਤੀ ਹੋ ਗਈ।

ਇਹ ਦੋਸਤੀ ਪਿਆਰ 'ਚ ਬਦਲ ਗਈ ਤੇ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਦੋਵਾਂ ਦਾ ਮੰਦਰ ਵਿੱਚ ਵਿਆਹ ਹੋ ਗਿਆ ਪਰ ਵਿਆਹ ਦੀ ਪਹਿਲੀ ਰਾਤ ਹੀ ਨੌਜਵਾਨ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਟਰਾਂਸਜੈਂਡਰ ਹੈ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਕਾਫੀ ਲੜਾਈ ਹੋਈ। ਜਿਸ ਤੋਂ ਬਾਅਦ ਉਸ ਦੀ ਪਤਨੀ ਆਪਣੇ ਘਰ ਚੱਲੀ ਗਈ।ਨੌਜਵਾਨ ਨੇ ਸ਼ਿਕਾਇਤ 'ਚ ਕਿਹਾ ਕਿ ਉਸ ਦੀ ਪਤਨੀ ਆਰੂਸ਼ੀ ਦਾ ਨਾਮ ਪਹਿਲਾਂ ਆਸ਼ੂ ਸੀ ਤੇ ਉਹ ਮੁੰਡੇ ਤੋਂ ਕੁੜੀ ਬਣੀ ਹੈ। ਨੌਜਵਾਨ ਨੇ ਕਿਹਾ ਆਰੂਸ਼ੀ ਦੇ ਪਟਿਵਰ ਨੇ ਤਲਾਕ ਦੇਣ ਦੇ ਬਦਲੇ ਮੋਟੀ ਰਕਮ ਦੀ ਮੰਗ ਕੀਤੀ ਹੈ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।