ਆਵਾਜਾਈ ਦੇ ਭਾਰੀ ਕਾਰਨ ਡਿੱਗਿਆ ਪੁਲ, 4 ਲੋਕਾਂ ਦੀ ਮੌਤ, 23 ਜ਼ਖਮੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਫਿਲੀਪੀਨ ਦੇ ਇੱਕ ਸ਼ਹਿਰ 'ਚ ਭਾਰੀ ਆਵਾਜਾਈ ਕਾਰਨ ਪੁਲ ਢਹਿ ਗਿਆ। ਇਸ ਹਾਦਸੇ ਕਾਰਨ ਦਰਿਆ ਵਿੱਚ ਡਿੱਗਣ ਵਾਲੇ ਇੱਕ ਦਰਜਨ ਦੇ ਕਰੀਬ ਵਾਹਨਾਂ 'ਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਕਸਬੇ ਵਿੱਚ ਹੋਏ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਇੱਕ ਆਸਟ੍ਰੀਆ ਦਾ ਯਾਤਰੀ ਵੀ ਸ਼ਾਮਲ ਹੈ, ਜਦੋਂ ਕਿ ਉਸਦੀ ਪਤਨੀ ਸਮੇਤ 23 ਹੋਰ ਜ਼ਖਮੀ ਹੋ ਗਏ।

ਬ੍ਰਿਗੇਡੀਅਰ ਜਨਰਲ ਰੌਕ ਐਡੁਆਰਡੋ ਵੇਗਾ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਪੁਲ 'ਤੇ ਜਾਮ ਲੱਗਾ ਸੀ ਅਤੇ ਇਸ ਦੌਰਾਨ ਬਗਲ ਵਿਚ ਬਣਾਏ ਜਾ ਰਹੇ ਨਵੇਂ ਪੁਲ ਲਈ ਰੇਤ ਲੈ ਕੇ ਜਾ ਰਹੇ ਟਰੱਕਾਂ ਸਮੇਤ ਵੱਡੀ ਗਿਣਤੀ ਵਾਹਨ ਪੁਲ 'ਤੇ ਫਸ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਕਾਰਨ ਪੁਲ ’ਤੇ ਸਮਰੱਥਾ ਨਾਲੋਂ ਜ਼ਿਆਦਾ ਭਾਰ ਪੈ ਗਿਆ ਤੇ ਪੁਲ ਡਿੱਗ ਗਿਆ।

More News

NRI Post
..
NRI Post
..
NRI Post
..