ਬ੍ਰਿਟੇਨ ਦਾ ਯੂਕ੍ਰੇਨ ਜੰਗ ਨੂੰ ਲੈ ਕੇ ਵੱਡਾ ਐਲਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ 'ਚ ਜੰਗ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਵਰਗਾਂ ਅਤੇ ਸਰਹੱਦੀ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਦੀ ਸਹਾਇਤਾ ਲਈ ਬ੍ਰਿਟੇਨ 4.5 ਕਰੋੜ ਪੌਂਡ ਦੀ ਰਾਸ਼ੀ ਪ੍ਰਦਾਨ ਕਰੇਗਾ। ਬ੍ਰਿਟੇਨ ਦੀ ਵਿਦੇਸ਼ ਸਕੱਤਰ ਲਿਜ਼ ਟਰਸ ਨੇ ਕਿਹਾ ਕਿ ਇਹ ਪੈਕੇਜ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ 'ਤੇ ਸਭ ਤੋਂ ਕਮਜ਼ੋਰ ਲੋਕਾਂ ਲਈ ਕੰਮ ਕਰਨ ਵਾਲੀਆਂ ਚੈਰਿਟੀ ਸੰਸਥਾਵਾਂ ਨੂੰ ਦਿੱਤਾ ਜਾਵੇਗਾ।

ਉਹਨਾਂ ਨੇ ਕਿਹਾ ਕਿ ਯੂਕ੍ਰੇਨ ਵਿੱਚ ਸਭ ਤੋਂ ਕਮਜ਼ੋਰ ਲੋਕਾਂ, ਖਾਸ ਤੌਰ 'ਤੇ ਔਰਤਾਂ ਅਤੇ ਬੱਚਿਆਂ ਦੀ ਮਦਦ ਲਈ ਯੂਕੇ ਸਹਾਇਤਾ ਭੇਜ ਰਿਹਾ ਹੈ, ਜੋ ਜਿਨਸੀ ਹਿੰਸਾ ਅਤੇ ਦੁਰਵਿਵਹਾਰ ਦੇ ਵੱਧ ਰਹੇ ਜੋਖਮ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ 4.5 ਕਰੋੜ ਪੌਂਡ ਵਿਚੋਂ 1.5 ਕਰੋੜ ਸੰਯੁਕਤ ਰਾਸ਼ਟਰ ਯੂਕ੍ਰੇਨ ਮਾਨਵਤਾਵਾਦੀ ਫੰਡ ਵਿਚ ਦਿੱਤੇ ਜਾਣਗੇ ਅਤੇ 1.5 ਕਰੋੜ ਬੱਚਿਆਂ ਦੀ ਏਜੰਸੀ ਯੂਨੀਸੇਫ ਨੂੰ ਜਾਣਗੇ।