ਬ੍ਰਿਟੇਨ ਨੇ ਕੀਤੇ ਯੂਰਪੀ ਯੂਨੀਅਨ ਦੇ ਨਿਯਮ ਮੰਨਣੇ ਬੰਦ ਕੀਤੇ, ਇਹ ਹੋਣਗੀਆਂ ਤਬਦੀਲੀਆਂ

by vikramsehajpal

ਲੰਡਨ (ਦੇਵ ਇੰਦਰਜੀਤ) - ਬ੍ਰਿਟੇਨ 31 ਦਸੰਬਰ ਦੀ ਰਾਤ 11 ਵਜੇ ਤੋਂ ਯੂਰਪੀ ਯੂਨੀਅਨ ਤੋਂ ਰਸਮੀ ਤੌਰ 'ਤੇ ਵੱਖ ਹੋ ਗਿਆ ਹੈ। ਬ੍ਰਿਟੇਨ ਨੇ ਯੂਰਪੀ ਯੂਨੀਅਨ ਦੇ ਨਿਯਮ ਮੰਨਣੇ ਬੰਦ ਕੀਤੇ ਅਤੇ ਯਾਤਰਾ, ਵਪਾਰ, ਪ੍ਰਵਾਸੀ ਤੇ ਸੁਰੱਖਿਆ ਦੇ ਆਪਣੇ ਨਿਯਮ ਲਾਗੂ ਕੀਤੇ।

  • ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਮੈਂਬਰ ਦੇਸ਼ਾਂ ਦੇ ਵਿਚ ਸੁਤੰਤਰ ਆਵਾਜਾਈ ਬੰਦ ਹੋ ਗਈ ਹੈ। ਇਸ ਦੇ ਬਦਲੇ ਬ੍ਰਿਟੇਨ ਨੇ ਪੁਆਇੰਟ ਇਮੀਗ੍ਰੇਸ਼ਨ ਸਿਸਟਮ ਬਣਾਇਆ ਹੈ।
  • ਬ੍ਰਿਟੇਨ ਦੇ ਕਿਸੇ ਵਿਅਕਤੀ ਨੂੰ ਜ਼ਿਆਦਾਤਰ ਯੂਰਪੀ ਯੂਨੀਅਨ ਦੇਸ਼ਾਂ ਵਿਚ 90 ਦਿਨ ਤੋ ਵੱਧ ਰਹਿਣ ਦੇ ਲਈ ਵੀਜ਼ਾ ਦੀ ਲੋੜ ਹੋਵੇਗੀ।
  • ਟੈਕਸ ਰਹਿਤ ਸ਼ਾਪਿੰਗ ਦੀ ਸਹੂਲਤ ਹੋਵੇਗੀ ਮਤਲਬ ਯੂਰਪੀ ਯੂਨੀਅਨ ਤੋਂ ਬ੍ਰਿਟੇਨ ਪਰਤਣ ਵਾਲੇ ਲੋਕ ਆਪਣੇ ਨਾਲ 42 ਲਿਟਰ ਬੀਅਰ, 18 ਲਿਟਰ ਵਾਈਨ, 200 ਸਿਗਰਟ ਬਿਨਾਂ ਕਿਸੇ ਟੈਕਸ ਦੇ ਲਿਆ ਸਕਦੇ ਹਨ।
  • ਆਇਰਲੈਂਡ ਦੇ ਇਲਾਵਾ ਬ੍ਰਿਟੇਨ ਵਿਚ ਰਹਿਣ ਦੀ ਇੱਛਾ ਰੱਖਣ ਵਾਲੇ ਯੂਰਪੀ ਯੂਨੀਅਨ ਦੇ ਨਾਗਰਿਕਾਂ 'ਤੇ ਪੁਆਇੰਟ ਆਧਾਰਿਤ ਸਿਸਟਮ ਲਾਗੂ ਹੋਵੇਗਾ ਜਿਵੇਂ ਦੁਨੀਆ ਦੇ ਕਿਸੇ ਵੀ ਦੇਸ਼ ਦੇ ਨਾਗਿਰਕਾਂ 'ਤੇ ਹੁੰਦਾ ਹੈ।
  • ਬ੍ਰਿਟੇਨ ਦੀ ਪੁਲਸ ਦੇ ਕੋਲ ਹੁਣ ਯੂਰਪੀ ਯੂਨੀਅਨ ਦਾ ਡਾਟਾ ਬੇਸ ਨਹੀਂ ਹੋਵੇਗਾ ਜਿਸ ਵਿਚ ਕ੍ਰਿਮੀਨਲ ਰਿਕਾਰਡ, ਫਿੰਗਰਪ੍ਰਿੰਟਸ ਅਤੇ ਲੋੜੀਂਦੇ ਲੋਕਾਂ ਦੀ ਸੂਚੀ ਹੁੰਦੀ ਹੈ।
  • ਇੰਗਲੈਂਡ, ਸਕਾਟਲੈਂਡ, ਵੇਲਜ਼ ਦੇ ਵਪਾਰੀਆਂ ਦੇ ਲਈ ਕਾਗਜ਼ੀ ਕਾਰਵਾਈ ਜ਼ਿਆਦਾ ਵੱਧ ਜਾਵੇਗੀ ਜੋ ਯੂਰਪੀ ਯੂਨੀਅਨ ਦੇ ਦੇਸ਼ਾਂ ਦੇ ਨਾਲ ਵਪਾਰ ਕਰਦੇ ਹਨ। ਯੂਰਪ ਵਿਚ ਨਿਰਯਾਤ ਕਰਨ ਵਾਲੀ ਬ੍ਰਿਟਿਸ਼ ਕੰਪਨੀਆਂ ਨੂੰ ਕਮਟਮ ਫਾਰਮ ਭਰਨੇ ਪੈਣਗੇ।