
ਤਿਰੂਵਨੰਤਪੁਰਮ (ਰਾਘਵਾ) : ਬ੍ਰਿਟਿਸ਼ ਲੜਾਕੂ ਜਹਾਜ਼ ਐੱਫ-35 ਨੇ ਸ਼ਨੀਵਾਰ ਰਾਤ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਈਂਧਨ ਖਤਮ ਹੋਣ ਕਾਰਨ ਲੜਾਕੂ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਨੇ ਏਅਰਕ੍ਰਾਫਟ ਕੈਰੀਅਰ ਤੋਂ ਉਡਾਨ ਭਰੀ ਅਤੇ ਰਾਤ ਕਰੀਬ 9:30 ਵਜੇ ਸੁਰੱਖਿਅਤ ਲੈਂਡ ਕਰ ਲਿਆ। ਜਹਾਜ਼ ਇਸ ਸਮੇਂ ਹਵਾਈ ਅੱਡੇ ’ਤੇ ਖੜ੍ਹਾ ਹੈ। ਸੂਤਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਸਬੰਧਤ ਅਧਿਕਾਰੀਆਂ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਈਂਧਨ ਭਰਿਆ ਜਾਵੇਗਾ। ਹਵਾਈ ਸੈਨਾ ਇਸ ਘਟਨਾ 'ਤੇ ਨਜ਼ਰ ਰੱਖ ਰਹੀ ਹੈ।