ਭਾਬੀ ਨਾਲ ਨਜਾਇਜ਼ ਸਬੰਧ ਦੇ ਚਲਦੇ ਦਿਓਰ ਨੇ ਆਪਣੀ ਹੀ ਪਤਨੀ ਦਾ ਕੀਤਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀ ਮੁਕਤਸਰ ਸਾਹਿਬ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਔਰਤ ਦਾ ਉਸ ਦੇ ਪਤੀ ਨੇ ਇਹ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਮ੍ਰਿਤਕ ਦੇ ਪੁੱਤ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਹੀ ਮਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੇ ਫਰਾਰ ਹੋ ਗਿਆ ਹੈ । ਮ੍ਰਿਤਕ ਦੀ ਪਛਾਣ ਪੂਨਮ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਦੇ ਪੁੱਤ ਨੇ ਦੱਸਿਆ ਕਿ ਜਦੋ ਤੜਕੇ ਬਾਥਰੂਮ ਲਈ ਉਠਿਆ ਤਾਂ ਦੇਖਿਆ ਕਿ ਉਸਦੀ ਮਾਂ ਦੇ ਗਲੇ ਨੂੰ ਫਾਹਾ ਲੱਗਿਆ ਹੋਇਆ ਸੀ ਤੇ ਉਸ ਦਾ ਪਿਤਾ ਮੌਕੇ ਤੇ ਫਰਾਰ ਹੋ ਗਿਆ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਦੇ ਪਤੀ ਦੇ ਆਪਣੀ ਹੀ ਭਾਬੀ ਨਾਲ ਨਜਾਇਜ਼ ਸਬੰਧ ਸੀ। ਜਿਸ ਕਾਰਨ ਉਸ ਝਗੜਾ ਹੁੰਦਾ ਰਹਿੰਦਾ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।