BSF ਜਵਾਨਾਂ ਨੂੰ ਮਿਲੀ ਵੱਡੀ ਸਫਲਤਾ : ਖੇਤਾਂ ‘ਚੋ ਮਿਲੀ 5 ਕਿਲੋ ਹੈਰੋਇਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਵਿੱਚ ਭਾਰਤ- ਪਾਕਿਸਤਾਨ ਸਰਹੱਦ ਕੋਲ BSF ਜਵਾਨਾਂ ਨੂੰ ਵੱਡੀ ਸਫਲਤਾ ਮਿਲੀ ਹੈ। ਦੱਸਿਆ ਜਾ ਰਿਹਾ ਜਵਾਨਾਂ ਨੂੰ ਪਿੰਡ ਖਾਲੜਾ ਵਿੱਚ ਸਰਹੱਦ ਕੋਲ ਖੇਤਾਂ 'ਚੋ 2 ਪੀਲੇ ਰੰਗ ਦੇ ਸ਼ੱਕੀ ਪੈਕੇਟ ਮਿਲੇ ਹਨ। ਦੋਵਾਂ ਪੈਕੇਟਾਂ ਦੀ ਚੈਕਿੰਗ ਕਰਨ ਤੋਂ ਬਾਅਦ ਉਸ 'ਚੋ ਨਸ਼ੀਲੇ ਪਦਾਰਥ ਬਰਾਮਦ ਹੋਏ। ਦੱਸ ਦਈਏ ਕਿ ਦੋਵੇ ਪੈਕੇਟਾਂ 'ਚ 5.120 ਕਿਲੋ ਹੈਰੋਇਨ ਭਰੀ ਹੋਈ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ BSF ਜਵਾਨਾਂ ਨੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕਰਨ ਵਾਲੇ 1 ਪਾਕਿਸਤਾਨੀ ਡਰੋਨ ਨੂੰ ਰੋਕਿਆ ਸੀ, ਉੱਥੇ ਹੀ ਪਿਛਲੇ ਦਿਨੀ ਪੰਜਾਬ ਪੁਲਿਸ ਨੇ BSF ਜਵਾਨਾਂ ਨਾਲ ਮਿਲ ਕੇ ਭੂਰਾ ਕੋਹਨਾ ਪਿੰਡ ਦੇ ਨਾਲ ਲੱਗਦੇ 1 ਖੇਤ 'ਚੋ ਇੱਕ ਖਰਾਬ ਹੋਇਆ ਡਰੋਨ ਬਰਾਮਦ ਕੀਤਾ ਸੀ ।

More News

NRI Post
..
NRI Post
..
NRI Post
..