BSF ਜਵਾਨਾਂ ਨੇ ਡਰੋਨ ਤੇ 2 ਕਿਲੋ ਹੈਰੋਇਨ ਕੀਤੀ ਬਰਾਮਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : BSF ਜਵਾਨਾਂ ਨੂੰ ਪਾਕਿਸਤਾਨ ਵਲੋਂ ਆਏ ਇੱਕ ਡਰੋਨ ਨੂੰ ਗੋਲੀਬਾਰੀ ਕਰਕੇ ਤਬਾਹ ਕੀਤਾ ਗਿਆ। ਉੱਥੇ ਹੀ BSF ਜਵਾਨ ਨੇ ਦੱਸਿਆ ਕਿ ਅੰਮ੍ਰਿਤਸਰ ਸੈਕਟਰ ਵਿੱਚ BSF ਜਵਾਨਾਂ ਨੇ ਗੋਲੀਬਾਰੀ ਕਰਕੇ ਡਰੋਨ ਨੂੰ ਨਸ਼ਟ ਕੀਤਾ ਹੈ। ਇਸ ਦੌਰਾਨ ਤਲਾਸ਼ੀ ਮੁਹਿੰਮ ਵੀ ਚਲਾਈ ਗਈ । ਤਲਾਸ਼ੀ ਮੁਹਿੰਮ ਦੌਰਾਨ BSF ਜਵਾਨਾਂ ਨੂੰ 2 ਕਿਲੋ ਹੈਰੋਇਨ ਬਰਾਮਦ ਹੋਈ ਹੈ। ਅਧਿਕਾਰੀਆਂ ਨੇ ਕਿਹਾ ਪਾਕਿਸਤਾਨੀ ਡਰੋਨ ਨਸ਼ੀਲੇ ਪਦਾਰਥਾਂ ਦੀ ਭਾਰੀ ਖੇਪ ਨੂੰ ਲੈ ਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਇਆ ਸੀ। ਜਵਾਨਾਂ ਵਲੋਂ ਉਸ ਸਮੇ ਹੀ ਗੋਲੀਬਾਰੀ ਕਰਕੇ ਡਰੋਨ ਨੂੰ ਤਬਾਹ ਕਰ ਦਿੱਤਾ ਗਿਆ। BSF ਜਵਾਨਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਸਰਹੱਦੀ ਕੰਡਿਆਲੀ ਤਾਰ ਕੋਲੋਂ ਨਸ਼ੀਲੇ ਪਦਾਰਥਾਂ ਦੇ 1 ਪੈਕੇਟ ਨੂੰ ਬਰਾਮਦ ਕੀਤਾ ਗਿਆ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ।

More News

NRI Post
..
NRI Post
..
NRI Post
..