ਸਾਂਬਾ ’ਚ ਕੌਮਾਂਤਰੀ ਸਰਹੱਦ ’ਤੇ BSF ਨੇ ਘੁਸਪੈਠੀਆ ਸਮਝ ਕੇ ਰਸੋਈਏ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ

by nripost

ਸਾਂਬਾ (ਹਰਮੀਤ):ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਨੇੜੇ ਗੋਲੀ ਲੱਗਣ ਨਾਲ 26 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੰਮੂ ਜ਼ਿਲ੍ਹੇ ਦੇ ਅਖਨੂਰ ਇਲਾਕੇ ਦੇ ਵਸਨੀਕ ਵਾਸੂਦੇਵ ਵਜੋਂ ਹੋਈ ਹੈ। ਵਾਸੂਦੇਵ ਸਰਹੱਦੀ ਖੇਤਰ ਵਿੱਚ ਕਿਸੇ ਉਸਾਰੀ ਦੇ ਕੰਮ ਵਿੱਚ ਲੱਗੀ ਕੰਪਨੀ ਵਿੱਚ ਰਸੋਈਆ ਸੀ।

ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਰੀਗਲ ਸਰਹੱਦੀ ਚੌਕੀ ਖੇਤਰ ਵਿੱਚ ਵਾਪਰੀ। ਜਿਥੇ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ BSF ਜਵਾਨਾਂ ਨੇ ਸ਼ੱਕੀ ਗਤੀਵਿਧੀ ਸਮਝਦਿਆਂ ਵਾਸੂਦੇਵ ਨੂੰ ਘੁਸਪੈਠੀਆ ਸਮਝ ਕੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ। ਵਾਸੂਦੇਵ ਦੇ ਸਾਥੀਆਂ ਮੁਤਾਬਕ ਇਹ ਘਟਨਾ ਉਦੋਂ ਵਾਪਰੀ, ਜਦੋਂ ਉਹ ਆਪਣੇ ਤੰਬੂ ਤੋਂ ਬਾਹਰ ਪਖਾਨੇ ਜਾ ਰਿਹਾ ਸੀ।