Singapore ਤੋਂ Amritsar ਆਈ ਫਲਾਈਟ ’ਚ ਬੰਬ ਹੋਣ ਦਾ ਖਦਸ਼ਾ! BSF ਨੇ ਵਧਾਈ ਚੌਕਸੀ

by jaskamal

ਨਿਊਜ਼ ਡੈਸਕ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ’ਤੇ ਸਿੰਗਾਪੁਰ ਤੋਂ ਸਕੂਟ ਏਅਰਲਾਈਨ ਦੀ ਪਹੁੰਚੀ ਫਲਾਈਟ ’ਚ ਬੰਬ ਹੋਣ ਦਾ ਫ਼ੋਨ ਆਉਣ ’ਤੇ ਸੀਆਈਐੱਸਐੱਫ ਦੀਆਂ ਟੀਮਾਂ ਨੇ ਇਸ ਨੂੰ ਘੇਰ ਕੇ ਚੌਕਸੀ ਵਧਾ ਦਿੱਤੀ। ਫਲਾਈਟ ਦੇ ਲੈਂਡ ਹੋਣ ਤੋਂ ਕੁਝ ਸਮਾਂ ਪਹਿਲਾਂ ਕਿਸੇ ਵਿਅਕਤੀ ਨੇ ਏਅਰਪੋਰਟ ਦੇ ਡਾਇਰੈਕਟਰ ਵੀਕੇ ਸੇਠ ਨੂੰ ਫੋਨ ਕਰ ਕੇ ਕਿਹਾ ਕਿ ਸਿੰਗਾਪੁਰ ਤੋਂ ਅੰਮ੍ਰਿਤਸਰ ਆਉਣ ਵਾਲੀ ਫਲਾਈਟ ’ਚ ਬੰਬ ਹੈ।

ਸੂਚਨਾ ਮਿਲਦਿਆਂ ਹੀ ਏਅਰਪੋਰਟ ਅਥਾਰਟੀ ਚੌਕਸ ਹੋ ਗਈ, ਜਿਸ ਤੋਂ ਬਾਅਦ ਸੀਆਈਐੱਸਐੱਫ ਤੇ ਬੰਬ ਸਕੁਐਡ ਨੂੰ ਸਰਗਰਮ ਕਰ ਦਿੱਤਾ ਗਿਆ। ਜਦੋਂ ਹੀ ਇਹ ਫਲਾਈਟ ਲੈਂਡ ਹੋਈ ਤਾਂ ਸੁਰੱਖਿਆ ਏਜੰਸੀਆਂ ਨੇ ਇਸ ਨੂੰ ਘੇਰ ਲਿਆ ਅਤੇ ਯਾਤਰੀਆਂ ਨੂੰ ਤੁਰੰਤ ਬਾਹਰ ਕੱਢ ਦਿੱਤਾ ਗਿਆ। ਸੀ. ਆਈ. ਐੱਸ. ਐੱਫ. ਅਤੇ ਬੰਬ ਸਕੁਐਡ ਦੀ ਟੀਮ ਨੇ ਫਲਾਈਟ ਦੀ ਤਲਾਸ਼ੀ ਸ਼ੁਰੂ ਕੀਤੀ।

ਇਸ ਦੌਰਾਨ ਏਅਰਪੋਰਟ ਦੇ ਡਾਇਰੈਕਟਰ ਵੀ. ਕੇ. ਸੇਠ ਨੇ ਦੱਸਿਆ ਕਿ ਫਿਲਹਾਲ ਸੁਰੱਖਿਆ ਦਸਤੇ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ ਅਤੇ ਸਭ ਕੁਝ ਸਾਫ਼ ਹੋਣ ’ਤੇ ਹੀ ਕੋਈ ਜਾਣਕਾਰੀ ਦਿੱਤੀ ਸਾਂਝੀ ਕੀਤੀ ਜਾ ਸਕਦੀ ਹੈ। ਅੰਮ੍ਰਿਤਸਰ ਪੁਲਸ ਨੇ ਵੀ ਏਅਰਪੋਰਟ ਦੇ ਚਾਰੇ ਪਾਸੇ ਸੁਰੱਖਿਆ ਘੇਰਾ ਸਖ਼ਤ ਕਰ ਦਿੱਤਾ ਹੈ।