ਪੰਜਾਬ ‘ਚ ਅਕਾਲੀ-ਬਸਪਾ ਦੀ ਸਰਕਾਰ ਬਣਨ ‘ਤੇ 2 ਉੱਪ ਮੁੱਖ ਮੰਤਰੀਆਂ ‘ਚੋਂ ਇਕ ਬਸਪਾ ਦਾ ਹੋਵੇਗਾ : ਸੁਖਬੀਰ ਬਾਦਲ

by jaskamal

ਨਿਊਜ਼ ਡੈਸਕ (ਜਸਕਮਲ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਜੇਕਰ ਸੂਬੇ 'ਚ ਅਕਾਲੀ-ਬਸਪਾ ਦੀ ਸਰਕਾਰ ਬਣਦੀ ਹੈ ਤਾਂ ਦੋ ਉਪ ਮੁੱਖ ਮੰਤਰੀਆਂ 'ਚੋਂ ਇਕ ਬਸਪਾ ਦਾ ਹੀ ਹੋਵੇਗਾ। ਉਹ ਬੰਗਾ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਦੋਆਬਾ ਖੇਤਰ 'ਚ ਦਲਿਤਾਂ ਦੀ ਵੱਡੀ ਗਿਣਤੀ ਹੈ, ਜੋ ਬਸਪਾ ਦੇ ਸਮਰਥਕ ਹਨ।

ਅਕਾਲੀ ਦਲ ਨੇ ਭਾਜਪਾ ਨਾਲੋਂ ਗਠਜੋੜ ਤੋੜ ਕੇ ਤੇ ਕਿਸਾਨਾਂ ਦੇ ਮੁੱਦੇ 'ਤੇ ਕੇਂਦਰ ਦੀ ਐੱਨਡੀਏ ਸਰਕਾਰ ਤੋਂ ਵਾਕਆਊਟ ਕਰਨ ਤੋਂ ਬਾਅਦ ਪੰਜਾਬ 'ਚ ਬਸਪਾ ਨਾਲ ਗਠਜੋੜ ਬਣਾਇਆ ਹੈ।