ਨਵੀਂ ਦਿੱਲੀ (ਇੰਦਰਜੀਤ ਸਿੰਘ) : ਬਜਟ 2020 ਇਕ ਕਲਾਸਿਕ ਟੀ-20 ਮੈਚ ਵਾਂਗ ਰਹਿਣ ਵਾਲਾ ਹੈ। ਇਕ ਪਾਸੇ ਆਰਥਿਕ ਵਾਧਾ ਦਰ 'ਚ ਗਿਰਾਵਟ ਤੇ ਘੱਟ ਮਾਲੀਆ ਜਾਂ ਵਿੱਤੀ ਸਥਿਤੀ 'ਚ ਅੰਤਰ ਹੈ ਤਾਂ ਦੂਸਰੇ ਪਾਸੇ ਮੰਗ ਨੂੰ ਹੱਲਾਸ਼ੇਰੀ ਦੇਣ, ਨਿਵੇਸ਼ ਚੱਕਰ ਨੂੰ ਪੁਨਰਜੀਵਤ ਕਰਨ ਤੇ ਬਾਜ਼ਾਰ ਦੀਆਂ ਉਮੀਦਾਂ ਨੂੰ ਮੈਨੇਜ ਕਰਨ ਦੀ ਜ਼ਰੂਰਤ ਹੈ। ਇਹ ਸਭ ਸਰਕਾਰ ਲਈ ਕਿਸੇ ਚੱਕਰਵਿਊ ਨੂੰ ਸੰਨ੍ਹ ਲਾਉਣ ਤੋਂ ਘੱਟ ਨਹੀਂ ਹੈ। ਸਾਰੀਆਂ ਕੈਟਾਗਰੀਜ਼ 'ਚ ਮਾਲੀਏ ਦੀ ਘਾਟ ਕਾਰਨ ਕੁੱਲ ਮਾਲੀਆ ਤਾਂ ਘਟੇਗੀ ਹੀ, ਨਾਲ ਹੀ ਪੂੰਜੀਗਤ ਖ਼ਰਚੇ 'ਚ ਵੀ ਕਟੌਤੀ ਹੋਵੇਗੀ।
ਏਅਰ ਇੰਡੀਆ, ਬੀਪੀਸੀਐੱਲ ਤੇ ਕੌਨਕੌਰ ਦੇ ਵਿਨਿਵੇਸ਼ ਨਾਲ ਸਰਕਾਰ ਲਈ ਕੁਝ ਚੀਜ਼ਾਂ ਆਸਾਨ ਹੋਣਗੀਆਂ, ਹਾਲਾਂਕਿ ਇਸ ਨੂੰ ਅਗਲੇ ਵਿੱਤੀ ਵਰ੍ਹੇ ਤਕ ਖਿੱਚਿਆ ਜਾ ਰਿਹਾ ਹੈ। ਕੋਈ ਵੀ ਇਸ 'ਤੇ ਬਹਿਸ ਕਰ ਸਕਦਾ ਹੈ ਕਿ ਸਰਕਾਰ ਨੂੰ ਪਿਛਲੇ ਸਾਲ ਸੁਸਤੀ ਦੇ ਮੁੱਢਲੇ ਸੰਕੇਤ ਮਿਲਣ 'ਤੇ ਮਾਲੀਆ ਵਿਸਤਾਰ ਲਈ ਕੁਝ ਕਰਨਾ ਚਾਹੀਦਾ ਸੀ। ਉਸ ਵੇਲੇ ਚੀਜ਼ਾਂ ਥੋੜ੍ਹੀਆਂ ਠੀਕ ਸਨ ਤੇ ਤਿਲਕਣ ਦਾ ਖ਼ਤਰਾ ਘੱਟ ਸੀ। ਹਾਲਾਂਕਿ, ਹੁਣ ਸਰਕਾਰ ਵਿੱਤੀ ਘਾਟੇ ਦੇ ਮੋਰਚੇ 'ਤੇ ਚੌਕਸ ਹੋਵੇਗੀ।
ਇਹ ਆਮ ਬਜਟ ਅਜਿਹੇ ਸਮੇਂ ਪੇਸ਼ ਹੋਣ ਜਾ ਰਿਹਾ ਹੈ ਜਦੋਂ ਅਰਥਵਿਵਸਥਾ ਨੂੰ ਪੁਨਰਜੀਵਤ ਕਰਨ ਦੀ ਕਾਫ਼ੀ ਜ਼ਰੂਰਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਵਿੱਤ ਮੰਤਰੀ ਵਿੱਥੀ ਸਥਿਤੀ, ਅਰਥਵਿਵਸਥਾ ਨੂੰ ਮਜ਼ਬੂਤੀ ਦੇਣ ਤੇ ਨਿਵੇਸ਼ਕਾਂ ਤੇ ਉਦਯੋਗਾਂ ਦੇ ਹਿੱਤਾਂ ਨੂੰ ਲੈ ਕੇ ਇਕ ਬੈਲੇਂਸ ਬਣਾਉਣ 'ਚ ਕਾਮਯਾਬ ਹੋਵੇਗੀ
ਇਸ ਆਮ ਬਜਟ ਤੋਂ ਹੇਠ ਲਿਖੀਆਂ ਉਮੀਦਾਂ ਰੱਖੀਆਂ ਜਾ ਸਕਦੀਆਂ ਹਨ :
- ਇੰਡਵਿਜੁਅਲਸ ਲਈ ਟੈਕਸ 'ਚ ਛੋਟ।
- ਲੌਂਗ ਟਰਮ ਕੈਪੀਟਲ ਗੇਨਸ ਟੈਕਸ
- ਘਰੇਲੂ ਮੈਨੂਫੈਕਚਰਿੰਗ ਵਧਾਉਣ ਲਈ ਕੁਝ ਸੈਕਟਰਾਂ 'ਚ ਦਰਾਮਦ ਸ਼ੁਕਲ 'ਚ ਬਦਲਾਅ।
- ਵਿਦੇਸੀ ਸੌਵਰੇਨ ਬੌਂਡਸ ਜਾਰੀ ਕੀਤੇ ਜਾਣ।
- ਡਾਇਰੈਕਟ ਬੈਨੀਫਿਟਸ ਟਰਾਂਸਫਰ ਤੇ ਖੇਤੀਬਾੜੀ ਨਾਲ ਜੁੜੇ ਸੁਧਾਰ
- ਇਨਫਰਾਸਟ੍ਰਕਚਰ- ਰੇਲਵੇ, ਰੋਡ, ਡਿਫੈਂਸ, ਹਾਊਸਿੰਗ
- ਰਣਨੀਤਕ ਵਿਨਿਵੇਸ਼/ਨਿੱਜੀਕਰਨ
- ਟੈਕਸ ਪ੍ਰਕੀਰਿਆ ਦੀਆਂ ਕਮੀਆਂ ਦੂਰ ਕਰਨ ਦੇ ਉਪਾਅ
- ਫਾਇਨਾਂਸ਼ੀਅਲ ਸੈਕਟਰ ਤੇ ਐੱਮਐੱਸਐੱਮਈ ਨੂੰ ਮਜ਼ਬੂਤ ਕਰਨ ਦੇ ਉਪਾਅ



