ਬੁਰਕੇ ‘ਚ ਆਏ ਅਤਿਵਾਦੀਆਂ ਕੀਤਾ ਭਾਜਪਾ ਨੇਤਾ ਦੇ ਘਰ ‘ਤੇ ਹਮਲਾ, ਪੁਲੀਸ ਮੁਲਾਜ਼ਮ ਦੀ ਮੌਤ

by vikramsehajpal

ਸ੍ਰੀਨਗਰ (ਦੇਵਇੰਦਰਜੀਤ) - ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿਚਲੇ ਨੌਗਾਮ ਖੇਤਰ ਵਿੱਚ ਵੀਰਵਾਰ ਨੂੰ ਅਤਿਵਾਦੀਆਂ ਨੇ ਭਾਜਪਾ ਨੇਤਾ ਦੇ ਘਰ 'ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ।

ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਨੇ ਵੀਰਵਾਰ ਸਵੇਰੇ ਸ਼ਹਿਰ ਦੇ ਬਾਹਰੀ ਹਿੱਸੇ ਵਿਚ ਅਰੀਗਮ ਨੌਗਾਮ ਵਿਖੇ ਭਾਜਪਾ ਨੇਤਾ ਅਨਵਰ ਅਹਿਮਦ ਦੇ ਘਰ ਵਿਚਲੀ ਸੁਰੱਖਿਆ ਚੌਕੀ ’ਤੇ ਗੋਲੀਆਂ ਚਲਾਈਆਂ। ਗੋਲੀਬਾਰੀ ਵਿਚ ਕਾਂਸਟੇਬਲ ਰਮੀਜ਼ ਰਾਜਾ ਜ਼ਖਮੀ ਹੋ ਗਿਆ ਜਿਸ ਦੀ ਬਾਦ 'ਚ ਹਸਪਤਾਲ 'ਚ ਮੌਤ ਹੋ ਗਈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਕ ਅਤਿਵਾਦੀ ਨੇ ਬੁਰਕਾ ਪਾਇਆ ਹੋਇਆ ਸੀ ਨੇ ਪਹਿਲਾਂ ਡੋਰ ਬੈੱਲ ਵਜਾਈ ਇਸ ਮਗਰੋਂ ਬੁਰਕਾ ਪਹਿਨੇ ਅਤਵਾਦੀ ਨਾਲ ਆਏ ਹੋਰ 3 ਅਤਿਵਾਦੀਆਂ ਨੇ ਦਰਵਾਜਾ ਖੁਲ੍ਹਣ ਤੇ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰਤੀ। ਅੱਤਵਾਦੀਆਂ ਵਲੋਂ ਕੀਤੀ ਫਾਇਰਿੰਗ ਦੌਰਾਨ ਪੁਲੀਸ ਮੁਲਾਜ਼ਮ ਰਮੀਜ਼ ਰਾਜਾ ਜ਼ਖਮੀ ਹੋ ਗਿਆ ਜਿਸ ਦੀ ਬਾਦ 'ਚ ਹਸਪਤਾਲ 'ਚ ਮੌਤ ਹੋ ਗਈ। ਓਥੇ ਹੀ ਅਤਵਾਦੀ ਜ਼ਖਮੀ ਪੁਲੀਸ ਮੁਲਾਜ਼ਮ ਰਮੀਜ਼ ਰਾਜਾ ਦੀ ਬੰਦੂਕ ਵੀ ਨਾਲ ਲੈ ਗਏ।
ਦੱਸਣਯੋਗ ਹੈ ਕਿ ਇਸ ਵੇਲੇ ਭਾਜਪਾ ਨੇਤਾ ਅਨਵਰ ਅਹਿਮਦ ਘਰ ਨਹੀਂ ਸੀ ।

More News

NRI Post
..
NRI Post
..
NRI Post
..