ਤੁਰਕੀ ਡੈਸਕ (NRI MEDIA) : ਤੁਰਕੀ ਦੇ ਉਤਰਪੂਰਵੀ ਸੂਬੇ ਗਿਰੇਸਨ ਦੇ ਵਿਚ ਇੱਕ ਮਿੰਨੀਬਸ ਦੇ ਪਲਟਨ ਨਾਲ 5 ਲੋਕਾਂ ਦੀ ਹੋਈ ਮੌਤ ਅਤੇ 6 ਜਖਮੀ ਹੋ ਗਏ। ਇਹ ਹਾਦਸਾ ਤੁਰਕੀ ਦੇ ਇਸਪੀਏ ਜ਼ਿਲੇ ਦੇ ਏਰੀਸਿਕ ਪਿੰਡ ਦੇ ਵਿਚ ਵਾਪਰਿਆ। ਜਦ ਇਕ ਮਿੰਨੀਬਸ ਕਰਾਓਵਸਿਕ ਹਾਈਲੈਂਡ ਰਾਹ ਤੋਂ ਜਦ ਅਚਾਨਕ ਮੋੜ ਕੱਟਣ ਲੱਗੀ ਤਾਂ ਨਾਲੇ ਦੇ ਵਿਚ ਡਿੱਗ ਗਈ।
ਇਸ ਹਾਦਸੇ ਦੇ ਦੁਰਾਨ ਇਕ ਬੱਚਾ ਵੀ ਲਾਪਤਾ ਹੋ ਗਿਆ ਹੈ। ਜੈਂਡਾਰਮੇਰੀ ਯੂਨਿਟ ਅਤੇ ਸਥਾਨਕ ਹਾਦਸਾ ਅਤੇ ਐਮਰਜੰਸੀ ਮੈਨਜਮੈਂਟ ਅਥਾਰਿਟੀ ਦੇ ਰਾਹਤ ਕਰਮਚਾਰੀ ਗੁੰਮ ਹੋਏ ਬਚੇ ਦੀ ਭਾਲ ਕਰ ਰਹੇ ਹਨ। ਇਸ ਹਾਦਸੇ ਦੀ ਕਾਰਵਾਈ ਸ਼ੁਰੂ ਹੋ ਚੁਕੀ ਹੈ ਤਾਂ ਜੋ ਕਿ ਹਾਦਸੇ ਦੇ ਕਾਰਨਾਂ ਵਾਰੇ ਵਧੇਰੇ ਜਾਣਕਾਰੀ ਮਿਲ ਸਕੇ।



