ਕੈਨੇਡਾ : ਹਾਕੀ ਖਿਡਾਰੀਆਂ ਨੂੰ ਲੈ ਜਾ ਰਹੀ ਬੱਸ ਨਾਲ ਵਾਪਰਿਆ ਹਾਦਸੇ, ਖਿਡਾਰੀ ਜ਼ਖਮੀ

by

ਓਂਟਾਰੀਓ ਡੈਸਕ (Vikram Sehajpal) : ਹਾਕੀ ਖਿਡਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਇੱਕ ਖਿਡਾਰੀ ਜ਼ਖਮੀ ਹੋ ਗਿਆ, ਜਦਕਿ ਬਾਕੀ ਵਾਲ਼-ਵਾਲ਼ ਬਚ ਗਏ ਇਹ ਹਾਦਸਾ ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਵਿੱਚ ਵਾਪਰਿਆ। ਦੱਸ ਦਈਏ ਕਿ 19 ਹਾਕੀ ਖਿਡਾਰੀਆਂ ਨਾਲ ਭਰੀ ਇੱਕ ਬੱਸ ਅੰਨਾਪੋਲਿਸ ਤੋਂ ਨੋਵਾ ਸਕੋਸ਼ੀਆ ਜਾ ਰਹੀ ਸੀ। 

ਜਦੋਂ ਇਹ ਬੱਸ ਹੈਲੀਫੈਕਸ ਤੋਂ 277 ਕਿਲੋਮੀਟਰ ਦੂਰ ਉੱਤਰ-ਪੂਰਬ ਵੱਲ ਕਵੀਨਜ਼ਵਿੱਲੇ ਹਾਈਵੇਅ 'ਤੇ ਪੁੱਜੀ ਤਾਂ ਸੜਕ 'ਤੇ ਬਰਫ਼ ਹੋਣ ਕਾਰਨ ਇਹ ਬੱਸ ਤਿਲਕ ਕੇ ਪਲਟ ਗਈ। ਇਸ ਦੌਰਾਨ ਇੱਕ 13 ਸਾਲਾ ਖਿਡਾਰੀ ਦੀ ਬਾਂਹ ਟੁੱਟ ਗਈ, ਜਦਕਿ ਹੋਰਨਾਂ ਖਿਡਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ। ਇਹ ਟੀਮ ਇੱਕ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਸੀ, ਪਰ ਇਹ ਹਾਦਸਾ ਵਾਪਰਨ ਕਾਰਨ ਟੀਮ ਨੇ ਮੈਚ ਰੱਦ ਕਰ ਦਿੱਤਾ।

More News

NRI Post
..
NRI Post
..
NRI Post
..