ਲੋਹੇ ਦੇ ਖੰਭੇ ਨਾਲ ਟੱਕਰਾਂ ਬੱਸ ਹੋਈ ਹਾਦਸੇ ਦਾ ਸ਼ਿਕਾਰ, 30 ਲੋਕ ਸੜੇ ਜ਼ਿੰਦਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਮਹਾਰਾਸ਼ਟਰ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਾਗਪੁਰ ਤੋਂ ਪੁਣੇ ਵੱਲ ਜਾ ਰਹੀ ਬੱਸ ਮਹਾਮਾਰਗ ਸਮ੍ਰਿਧੀ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਕਾਰਨ ਬੱਸ ਨੂੰ ਭਿਆਨਕ ਅੱਗ ਲੱਗ ਗਈ । ਦੱਸਿਆ ਜਾ ਰਿਹਾ ਹਾਦਸੇ ਦੌਰਾਨ 30 ਤੋਂ ਵੱਧ ਲੋਕ ਜ਼ਿੰਦਾ ਸੜ ਗਏ ,ਜਦਕਿ ਬੱਸ ਵਿੱਚ 40 ਦੇ ਕਰੀਬ ਯਾਤਰੀ ਸਵਾਰ ਸਨ । ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਬੱਸ ਪਹਿਲਾਂ ਮਹਾਮਾਰਗ ਸਮ੍ਰਿਧੀ ਐਕਸਪ੍ਰੈਸ ਲੋਹੇ ਦੇ ਖੰਭੇ ਨਾਲ ਟਕਰਾਈ। ਜਿਸ ਤੋਂ ਬਾਅਦ ਬੱਸ ਬੇਕਾਬੂ ਹੋ ਗਈ ਤੇ ਡਰਾਈਵਰ ਦੂਜੇ ਪਾਸੇ ਪਲਟ ਗਈ। ਜਿਸ ਕਾਰਨ ਬੱਸ 'ਚ ਭਿਆਨਕ ਅੱਗ ਲੱਗ ਗਈ। ਹਾਦਸੇ 'ਚ 30 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਇਨ੍ਹਾਂ 'ਚ 10 ਯਾਤਰੀ ਹਸਪਤਾਲ ਇਲਾਜ਼ ਅਧੀਨ ਦੱਸੇ ਜਾ ਰਹੇ ਹਨ ।