ਚੋਣ ਨਤੀਜਿਆਂ ਤੋਂ ਬਾਅਦ ਵਧ ਸਕਦਾ ਬੱਸਾਂ ਦਾ ਕਿਰਾਇਆ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਇਲਾਵਾ ਯਾਤਰੀ ਬੱਸਾਂ ਦੇ ਕਿਰਾਏ ਵੀ ਵਧ ਸਕਦੇ ਹਨ। ਚੋਣਾਂ ਦਾ ਵਰ੍ਹਾ ਹੋਣ ਕਾਰਨ ਜਿੱਥੇ ਪਿਛਲੇ ਕੁਝ ਮਹੀਨਿਆਂ ਤੋਂ ਤੇਲ ਦੀਆਂ ਕੀਮਤਾਂ ਨੂੰ ਕਾਬੂ ਹੇਠ ਰੱਖਿਆ ਗਿਆ ਸੀ ਉੱਥੇ ਹੀ ਹੁਣ ਪੰਜਾਬ ਰੋਡਵੇਜ਼ ਪਿਛਲੇ ਇੱਕ ਸਾਲ ਤੋਂ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦੀ ਦਲੀਲ ਦਿੰਦੇ ਹੋਏ ਯਾਤਰੀ ਕਿਰਾਏ ਵਿੱਚ ਵਾਧੇ ਦੀ ਮੰਗ ਕਰ ਰਿਹਾ ਹੈ।

ਪੰਜਾਬ ਰੋਡਵੇਜ਼ ਹੈੱਡਕੁਆਰਟਰ ਦੇ ਇਕ ਉੱਚ ਅਧਿਕਾਰੀਨੇ ਦੱਸਿਆ ਕਿ ਹੁਣ ਰੋਡਵੇਜ਼ ਲਈ ਕਿਰਾਇਆ ਵਧਾਏ ਬਿਨਾਂ ਆਪਣੀਆਂ ਯਾਤਰੀ ਬੱਸਾਂ ਚਲਾਉਣਾ ਸੰਭਵ ਨਹੀਂ ਹੈ। ਨਵੀਂ ਸਰਕਾਰ ਬਣਨ 'ਤੇ ਰੋਡਵੇਜ਼ ਇਕ ਵਾਰ ਫਿਰ ਕਿਰਾਏ 'ਚ ਵਾਧੇ ਦੀ ਮੰਗ ਕਰ ਸਕਦੇ ਹਨ। ਹਾਲਾਂਕਿ ਕਿਰਾਏ 'ਚ ਵਾਧੇ ਬਾਰੇ ਫੈਸਲਾ ਸਰਕਾਰ ਨੂੰ ਹੀ ਲੈਣਾ ਹੋਵੇਗਾ।