ਜ਼ਿਮਨੀ ਚੋਣ ਦੀ ਗਿਣਤੀ ਦਾ ਹੁਣ ਤੱਕ ਦਾ ਰੁਝਾਨ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : 10 ਮਈ ਨੂੰ ਜਲੰਧਰ ਜ਼ਿਮਨੀ ਚੋਣ ਹੋਈ ਸੀ ।ਜਿਸ ਦੇ ਅੱਜ ਨਤੀਜ਼ੇ ਐਲਾਨੇ ਜਾਣਗੇ। ਉੱਥੇ ਹੀ ਵੋਟਾਂ ਦੀ ਗਿਣਤੀ ਦਾ ਹੁਣ ਤੱਕ ਦਾ ਰੁਝਾਨ ਸਾਹਮਣੇ ਆਇਆ ਹੈ । ਜਿਸ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਸਭ ਤੋਂ ਅਗੇ ਚੱਲ ਰਹੇ ਹਨ । ਦੂਜੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਹੈ । ਹੁਣ ਦੇਖਣਾ ਹੋਵੇਗਾ ਕਿ ਜਲੰਧਰ ਦੀ ਜਨਤਾ ਕਿਸ ਨੇਤਾ ਨੂੰ ਆਪਣਾ ਮੈਬਰ ਪਾਰਲੀਮੈਂਟ ਚੁਣਦੀ ਹੈ ।ਜ਼ਿਕਰਯੋਗ ਹੈ ਕਿ ਜ਼ਿਮਨੀ ਚੋਣ ਵੋਟਾਂ ਦੀ ਗਿਣਤੀ 8 ਵਜੇ ਦੇ ਕਰੀਬ ਡਾਇਰੈਕਟਰ ਲੈਂਡ ਰਿਕਾਰਡ ਦਫਤਰ ਤੇ ਸਪੋਰਟਸ ਕਾਲਜ ਕਪੂਰਥਲਾ ਵਿਖੇ ਹੋ ਰਹੀ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ 14 ਟੇਬਲ ਲਗਾਏ ਗਏ ਹਨ ।

ਸੁਸ਼ੀਲ ਰਿੰਕੂ :103203
ਕਰਮਜੀਤ ਕੌਰ ਚੌਧਰੀ- 86624
ਸੁਖਵਿੰਦਰ ਸੁਖੀ- 56150
ਇੰਦਰ ਇਕਬਾਲ ਅਟਵਾਲ- 50184