ਕੈਬਨਿਟ ਮੰਤਰੀ ਬ੍ਰਹਮ ਸੰਕਰ ਜਿੰਪਾ ਨੇ ਪਿੰਡ ਘਰਾਚੋਂ ਵਿਖੇ ਰੱਖਿਆ ਇਕ ਕਰੋੜ 80 ਲੱਖ ਦੇ ਪੀਣ ਵਾਲੇ ਪਾਣੀ ਦਾ ਨੀਂਹ ਪੱਥਰ

by jagjeetkaur

ਸੰਗਰੂਰ : ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮੰਤਰੀ ਬ੍ਰਹਮ ਸੰਕਰ ਜਿੰਪਾ ਵਲੋਂ ਪਿੰਡ ਘਰਾਚੋਂ ਵਿਖੇ ਇਕ ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪਾਣੀ ਵਾਲੀ ਟੈਂਕੀ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਪਿੰਡ ਜਾਂ ਸ਼ਹਿਰ ਵਿਚ ਕਿਸੇ ਨੂੰ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਨਹੀਂ ਆਵੇਗੀ। ਜਿਹੜੇ ਵੀ ਪਿੰਡਾਂ ਵਿਚ ਪਾਣੀ ਦੀ ਦਿੱਕਤ ਆ ਰਹੀ ਸੀ ਸਰਕਾਰ ਵਲੋਂ ਉਹਨਾਂ ਪਿੰਡਾਂ ਵਿਚ ਦਿੱਕਤਾਂ ਨੂੰ ਕਰ ਦਿੱਤਾ ਜਾ ਰਿਹਾ ਹੈ।

ਜਦੋਂ ਉਹਨਾਂ ਨੂੰ ਕਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਆ ਰਹੀ ਪਾਣੀ ਦੀ ਸਮੱਸਿਆ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜਲਦੀ ਹੀ ਲੋਕਾਂ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾਵੇਗਾ। ਹਲਕਾ ਲਹਿਰਾਗਾਗਾ ਦੇ ਇਕ ਪਿੰਡ ਵਿਚ ਨਹਿਰੀ ਪਾਣੀ ਪੀਣ ਅਤੇ ਫੈਲ ਰਹੀਆਂ ਬਿਮਾਰੀਆਂ ਸਬੰਧੀ ਜਦੋਂ ਜਾਣੂ ਕਰਵਾਇਆ ਤਾਂ ਉਹਨਾਂ ਲਹਿਰਾਗਾਗਾ ਦੇ ਲੋਕਾਂ ਵਲੋਂ ਨਹਿਰੀ ਪਾਣੀ ਪੀਣ ਸਬੰਧੀ ਕਿਹਾ ਕਿ ਉਹ ਜਲਦੀ ਹੀ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਅਤੇ ਸਰਕਾਰ ਨਾਲ ਗੱਲਬਾਤ ਕਰਨਗੇ ਅਤੇ ਜਲਦੀ ਹੀ ਇਸ ਮਸਲੇ ਨੂੰ ਹੱਲ ਕੀਤਾ ਜਾਵੇਗਾ।

ਸਥਾਨਕ ਪਿੰਡ ਵਿਚ 90 ਦਿਨਾਂ ਤੋਂ ਪਾਣੀ ਵਾਲੀ ਟੈਂਕੀ ਤੇ ਬੈਠੇ ਪੰਪ ਓਪਰੇਟਰਾਂ ਬਾਰੇ ਕਿਹਾ ਕਿ ਲੋਕਾਂ ਦੀ ਖੱਜਲ ਖੁਆਰੀ ਨਾ ਕੀਤੀ ਜਾਵੇ। ਸਰਕਾਰ ਨੇ ਸਭ ਦੀਆਂ ਮੰਗਾਂ ਮੰਨੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਕਦੇ ਵੀ ਕਿਸੇ ਨੂੰ ਮਿਲਣ ਤੋਂ ਇਨਕਾਰ ਨਹੀਂ ਕੀਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਵਲੋਂ ਪੀਟੀਆਈ ਪੋਸਟਾਂ ਬੰਦ ਕਰਨ ਦੇ ਮਾਮਲੇ ਸਬੰਧੀ ਬ੍ਰਹਮ ਸੰਕਰ ਜਿੰਪਾ ਨੇ ਕਿਹਾ ਕਿ ਪ੍ਰਸੋਨਲ ਡਿਪਾਰਟਮੈਂਟ ਦੀਆਂ ਹਿਦਾਇਤਾਂ ਨੂੰ ਮੁੱਖ ਰੱਖਦਿਆਂ ਹੀ ਪੋਸਟਾਂ ਕੱਢੀਆਂ ਜਾਂਦੀਆਂ ਹਨ। ਜੇਕਰ ਅੱਜ ਕਿਸੇ ਨੂੰ ਨੌਕਰੀ ਦੇ ਦਿੱਤੀ ਜਾਵੇ ਤਾਂ ਉਸਨੂੰ ਅਦਾਲਤ ਵਿਚ ਜਾ ਕੇ ਚੈਲੰਜ ਕੀਤਾ ਜਾਂਦਾ ਹੈ ਤਾਂ ਸਰਕਾਰ ਕੀ ਕਰ ਸਕਦੀ ਹੈ।