ਕੈਨੇਡਾ : ਬਜ਼ੁਰਗਾਂ ਦੇ ਰਹਿਣ ਲਈ ਬਹੁਤ ਮਹਿੰਗਾ ਹੈ ਕੈਲਗਰੀ ਸ਼ਹਿਰ

by

ਕੈਲਗਰੀ ਡੈਸਕ (Vikram Sehajpal) : ਵਾਈਟਲ ਸਾਈਨਜ਼ ਸੰਸਥਾ ਵੱਲੋਂ ਕੈਲਗਰੀ ਦੇ ਵਸਨੀਕਾਂ ਕੋਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ 'ਤੇ ਅਧਾਰਤ ਜਾਰੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਤੇ ਨੌਜਵਾਨਾਂ ਦੇ ਰਹਿਣ ਵਾਸਤੇ ਇਹ ਸ਼ਹਿਰ ਬਹੁਤ ਵਧੀਆ ਹੈ ਪਰ ਬਜ਼ੁਰਗਾਂ ਲਈ ਇਹ ਬਹੁਤ ਮਹਿੰਗਾ ਸ਼ਹਿਰ ਬਣ ਗਿਆ ਹੈ। ਹਾਊਸਿੰਗ, ਰੁਜ਼ਗਾਰ, ਮੈਂਟਲ ਹੈਲਥ, ਆਰਟਸ ਐਂਡ ਕਲਚਰ ਐਨਵਾਇਰਨਮੈਂਟ ਅਤੇ ਆਇਡੈਂਟਿਟੀ ਸਬੰਧੀ ਸਵਾਲਾਂ ਨੂੰ ਲੈ ਕੇ ਇਹ ਸਰਵੇਖਣ ਕਰਵਾਇਆ ਗਿਆ ਸੀ।

ਸਰਵੇ 'ਚ ਸ਼ਾਮਲ 70 ਫ਼ੀਸਦੀ ਲੋਕਾਂ ਦਾ ਕਹਿਣਾ ਸੀ ਕਿ ਬੱਚਿਆਂ ਨੂੰ ਵੱਡਾ ਕਰਨ ਲਈ ਇਹ ਸ਼ਹਿਰ ਕਮਾਲ ਦਾ ਹੈ ਪਰ ਸਿਰਫ਼ 38 ਫ਼ੀਸਦੀ ਲੋਕਾਂ ਨੇ ਹੀ ਇਸ ਸ਼ਹਿਰ ਨੂੰ ਬਜ਼ੁਰਗਾਂ ਲਈ ਵੀ ਚੰਗਾ ਮੰਨਿਆ ਹੈ। ਕੈਲਗਰੀ ਵਿਚ ਬੇਘਰੇ ਲੋਕਾਂ ਦੀ ਸਮੱਸਿਆ ਸਭ ਤੋਂ ਵੱਧ ਦਰਜ ਹੋਈ ਹੈ ਜਦੋਂਕਿ ਦੂਜੇ ਨੰਬਰ 'ਤੇ ਬੇਰੁਜ਼ਗਾਰੀ ਇਸ ਦੀ ਵੱਡੀ ਸਮੱਸਿਆ ਬਣ ਕੇ ਉੱਭਰੀ ਹੈ।

More News

NRI Post
..
NRI Post
..
NRI Post
..