ਕੈਲਗਰੀ (ਵਿਕਰਮ ਸਹਿਜਪਾਲ) : ਸ਼ੁਕਰਵਾਰ ਰਾਤ ਨੂੰ 8 ਲੋਕਾਂ ਨੂੰ ਇਕ ਖਰਾਬ ਐਲੀਵੇਟਰ ਵਿੱਚੋ ਸੁਰੱਖਿਅਤ ਬਾਹਰ ਕੱਢਣ ਤੋਂ ਬਾਅਦ ਕੈਲਗਰੀ ਟਾਵਰ ਨੂੰ ਬੰਦ ਕਰ ਦਿੱਤਾ ਗਿਆ। ਇਸ ਟਾਵਰ ਨੂੰ ਮੁਰੰਮਤ ਵਾਸਤੇ ਬੰਦ ਕਰਿਆ ਗਿਆ ਹੈ। ਜੈਸਿਕਾ ਡੁਬ ਆਪਣੇ ਬੋਈਫਰੈਂਡ ਮੈਥੀਊ ਹੈਮਿਲਟਨ ਨਾਲ ਐਲੀਵੇਟਰ ਵਿਚ ਸਵਾਰ ਸਵਾਰੀਆਂ ਵਿੱਚੋ ਇੱਕ ਸਨ, ਅਚਾਨਕ ਹੀ ਲਿਫਟ ਹਿੱਲਣੀ ਸ਼ੁਰੂ ਹੋ ਗਈ, ਇਸਤੋਂ ਅਲਾਵਾ ਸਵਾਰਾਂ ਨੂੰ ਕਰੈਸ਼ ਦੀ ਆਵਾਜ਼ ਸੁਣਾਈ ਦਿੱਤੀ ਇਸਤੋਂ ਬਾਅਦ ਸਵਾਰੀਆਂ ਨੇ ਸੁਰੱਖਿਆ ਗਾਰਡ ਨੂੰ ਇਸ ਵਾਰੇ ਚੇਤਾਵਨੀ ਦਿੱਤੀ ਅਤੇ ਉਸਨੇ ਟੈਕਨੀਸ਼ੀਅਨ ਨੂੰ ਬੁਲਾਇਆ।
ਇਸ ਤੋਂ ਬਾਅਦ ਜਦ ਦੂਜੀ ਵਾਰ ਕ੍ਰੈਸ਼ ਦੀ ਅਵਾਜ ਆਈ ਤਾਂ ਸਵਾਰਾਂ ਲਈ ਹਾਲਤ ਬਦਤਰ ਹੋ ਗਏ, ਜੈਸਿਕਾ ਦੇ ਬੋਈਫਰੈਂਡ ਦੇ ਅਨੁਸਾਰ ਪੁੱਲੀ ਪ੍ਰਣਾਲੀ ਵਿਚ ਤਾਰਾਂ ਫੱਸਣ ਕਾਰਨ ਹੀ ਉਹ ਬਚ ਸਕੇ। ਅਖੀਰ ਦੇ ਵਿਚ ਕੈਲਗਰੀ ਅੱਗ ਵਿਭਾਗ ਨੇ 8 ਸਵਾਰਾਂ ਨੂੰ ਐਲੀਵੇਟਰ ਦੇ ਵਿੱਚੋ ਬਾਹਰ ਕੱਢਿਆ।
ਕੈਲਗਰੀ ਟਾਵਰ ਦੀ ਪ੍ਰਬੰਧਨ ਟੀਮ ਨੇ ਬਿਆਨ ਦਿੱਤਾ, "ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ, ਇਸ ਘਟਨਾ ਦੀ ਪੂਰੀ ਜਾਂਚ ਚੱਲ ਰਹੀ ਹੈ ਅਤੇ ਚਲਦੀ ਰਹੇਗੀ, ਕੈਲਗਰੀ ਟਾਵਰ ਸੁਰੱਖਿਆ ਉੱਤਮਤਾ ਲਈ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਉਣ ਲਈ ਸਮਰਪਿਤ ਹੈ ਕਿ ਇਸ ਥਾਂ ਦਾ ਆਨੰਦ ਜਨਤਾ ਸੁਰੱਖਿਅਤ ਢੰਗ ਨਾਲ ਮਾਣ ਸਕੇ।"

