ਸਟਾਕਟਨ (ਪਾਇਲ): ਦੱਸ ਦਇਏ ਕਿ ਸ਼ੈਰਿਫ਼ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਟਾਕਟਨ ਵਿੱਚ ਇੱਕ ਬੈਂਕੁਏਟ ਹਾਲ 'ਚ ਇੱਕ ਪਰਿਵਾਰਕ ਸਮਾਗਮ ਦੌਰਾਨ ਹੋਈ ਗੋਲੀਬਾਰੀ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ।
ਸੈਨ ਜੋਆਕੁਇਨ ਕਾਉਂਟੀ ਸ਼ੈਰਿਫ਼ ਦਫ਼ਤਰ ਦੇ ਬੁਲਾਰੇ ਹੀਥਰ ਬ੍ਰੈਂਟ ਨੇ ਦੱਸਿਆ ਕਿ ਪੀੜਤਾਂ ਵਿੱਚ ਬੱਚੇ ਅਤੇ ਬਾਲਗ ਦੋਵੇਂ ਸ਼ਾਮਲ ਹਨ। ਜਾਣਕਾਰੀ ਅਨੁਸਾਰ ਸ਼ੁਰੂਆਤੀ ਸੰਕੇਤਾਂ ਤੋਂ ਲਗਦਾ ਹੈ ਕਿ ਇਹ ਇੱਕ ਨਿਸ਼ਾਨਾ ਬਣਾ ਕੇ ਕੀਤੀ ਗਈ ਘਟਨਾ ਹੋ ਸਕਦੀ ਹੈ।
ਗੋਲੀਬਾਰੀ ਬੈਂਕੁਏਟ ਹਾਲ ਦੇ ਅੰਦਰ ਹੋਈ, ਜਿਸਦਾ ਪਾਰਕਿੰਗ ਲਾਟ ਹੋਰ ਕਾਰੋਬਾਰਾਂ ਨਾਲ ਸਾਂਝਾ ਹੈ। ਇੱਥੇ ਦੱਸਣਯੋਗ ਹੈ ਕਿ ਜਾਸੂਸ ਅਜੇ ਵੀ ਸੰਭਾਵਿਤ ਮਨੋਰਥ ਦੀ ਪਛਾਣ ਕਰਨ ਲਈ ਕੰਮ ਕਰ ਰਹੇ ਸਨ। ਅਧਿਕਾਰੀਆਂ ਨੇ ਪੀੜਤਾਂ ਦੀ ਹਾਲਤ ਬਾਰੇ ਤੁਰੰਤ ਕੋਈ ਵਾਧੂ ਜਾਣਕਾਰੀ ਨਹੀਂ ਦਿੱਤੀ। ਜਿਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਕਈਆਂ ਨੂੰ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।



