ਫਰੈਸਨੋ , 18 ਨਵੰਬਰ ( NRI MEDIA )
ਕੈਲੀਫੋਰਨੀਆ ਵਿਚ, ਇਕ ਅਣਪਛਾਤੇ ਵਿਅਕਤੀ ਨੇ ਐਤਵਾਰ ਸ਼ਾਮ ਨੂੰ ਘਰ ਦੇ ਪਿਛਲੇ ਹਿੱਸੇ ਵਿਚ ਫੁੱਟਬਾਲ ਮੈਚ ਵੇਖ ਰਹੇ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ , ਇਸ ਨੇ ਏਸ਼ੀਅਨ ਮੂਲ ਦੇ 4 ਨੌਜਵਾਨਾਂ ਨੂੰ ਮਾਰ ਦਿੱਤਾ ਜਦਕਿ 6 ਜ਼ਖਮੀ ਦੱਸੇ ਜਾ ਰਹੇ ਹਨ ,ਪੁਲਿਸ ਦੇ ਅਨੁਸਾਰ ਇੱਕ ਸਥਾਨਕ ਵਿਅਕਤੀ ਨੇ ਮੈਚ ਵੇਖਣ ਲਈ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਇਕੱਠਾ ਕੀਤਾ ਸੀ ਅਤੇ ਘਰ ਦੇ ਬੇਕਯਾਰਡ ਵਿੱਚ ਪਾਰਟੀ ਚਲ ਰਹੀ ਸੀ , ਪੁਲਿਸ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਹਮਲਾ ਕਰਨ ਵਾਲੇ ਦੀ ਭਾਲ ਕਰ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ , ਗੋਲੀਬਾਰੀ ਦੀ ਘਟਨਾ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਵਾਪਰੀ , ਇੱਥੇ 35 ਤੋਂ ਵੱਧ ਲੋਕ ਫੁੱਟਬਾਲ ਮੈਚ ਦੇਖਣ ਲਈ ਇਕੱਠੇ ਹੋਏ ਸਨ ,ਮਾਰੇ ਗਏ ਸਾਰੇ ਨੌਜਵਾਨ ਏਸ਼ੀਅਨ ਮੂਲ ਦੇ ਹਨ ਅਤੇ ਉਨ੍ਹਾਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਹੈ।
ਮੀਡੀਆ ਰਿਪੋਰਟਸ ਵਿਚ ਦੱਸਿਆ ਗਿਆ ਹੈ ਕਿ ਪੁਲਿਸ ਨੇ ਸੰਭਾਵਿਤ ਸ਼ੱਕੀ ਵਿਅਕਤੀਆਂ ਜਾਂ ਗੇਟਵੇ ਵਾਹਨ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ , ਇਸ ਤੋਂ ਪਹਿਲਾ ਵੀ ਕੈਲੀਫੋਰਨੀਆ ਦੇ ਸੈਂਟਾ ਕਲੈਰਟਾ ਦੇ ਹਾਈ ਸਕੂਲ ਵਿੱਚ ਗੋਲੀਬਾਰੀ ਹੋਈ ਸੀ ਜਿਸ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ 3 ਜ਼ਖਮੀ ਹੋਏ ਸਨ , ਇਸ ਘਟਨਾ ਨੂੰ ਹਾਈ ਸਕੂਲ ਦੇ ਵਿਦਿਆਰਥੀ ਵਲੋਂ ਅੰਜਾਮ ਦਿੱਤਾ ਗਿਆ ਸੀ |



