California : ਤੂਫ਼ਾਨ , ਭਾਰੀ ਬਾਰਿਸ਼ ਨਾਲ ਜਨਜੀਵਨ ਹੋਇਆ ਪ੍ਰਭਾਵਿਤ, ਉਡਾਣਾਂ ‘ਤੇ ਲੱਗੀ ਰੋਕ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਕੈਲੀਫੋਰਨੀਆ 'ਚ ਭਾਰੀ ਬਾਰਿਸ਼ ਤੂਫ਼ਾਨ ਕਾਰਨ ਪਹਿਲਾਂ ਹੀ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਮੌਸਮ ਵਿਭਾਗ ਕੇਂਦਰ ਨੇ ਕਿਹਾ ਕਿ ਬਾਰਿਸ਼ ਜ਼ਿਆਦਾਤਰ ਉੱਤਰੀ ਪੱਛਮੀ ਕੈਲੀਫੋਰਨੀਆ 'ਚ ਹੋਈ ਹੈ। ਮੌਸਮ ਵਿਭਾਗ ਅਨੁਸਾਰ ਤੂਫ਼ਾਨ ਜਾਰੀ ਰਹਿਣ ਦੀ ਉਮੀਦ ਹੈ….. ਅਗਲੇ ਕਈ ਦਿਨਾਂ ਤੱਕ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਬਰਫੀਲੇ ਤੂਫ਼ਾਨ ਕਾਰਨ ਲੋਕਾਂ ਦੇ ਘਰ ਦੀ ਬਿਜਲੀ ਠੱਪ ਹੋ ਗਈ ਹੈ।

ਬਰਫ਼ਬਾਰੀ ਤੇ ਭਾਰੀ ਮੀਹ ਕਾਰਨ ਕੁਝ ਸੜਕਾਂ ਬੰਦ ਹੋ ਗਿਆ ਹਨ । ਟਰਾਂਸਪੋਰਟ ਵਿਭਾਗ ਵਲੋਂ ਡਰਾਈਵਰਾਂ ਨੂੰ ਸੜਕ ਸਾਫ ਹੋਣ ਤੱਕ ਸੜਕਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ । 60,000 ਤੋਂ ਵੱਧ ਇਲਾਕਿਆਂ 'ਚ ਰਹਿੰਦੇ ਲੋਕਾਂ ਨੂੰ ਘਰ ਛੱਡਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸਿਆ ਜਾ ਰਿਹਾ ਕਿ ਅਮਰੀਕਾ 'ਚ ਫੈਡਰਲ ਏਵੀਏਸ਼ਨ ਐਂਡਮਿਨਿਸਟ੍ਰੇਸ਼ਨ ਦੇ ਕੰਪਿਊਟਰ ਸਿਸਟਮ 'ਚ ਤਕਨੀਕੀ ਖ਼ਰਾਬੀ ਦੇ ਕਾਰਨ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ । ਸੂਤਰਾਂ ਅਨੁਸਾਰ ਇਸ ਸਮੱਸਿਆ ਦਾ ਫਿਲਹਾਲ ਕੋਈ ਹੱਲ ਨਹੀ ਹੈ ।